ਫਰੂਖਾਬਾਦ: ਸਾਬਕਾ ਵਿਧਾਇਕ ਵਿਜੇ ਸਿੰਘ ਦੇ ਘਰ ਜ਼ਬਰਦਸਤ ਧਮਾਕਾ, ਦੋ ਪੁੱਤਰਾਂ ਸਮੇਤ 6 ਜ਼ਖ਼ਮੀ

Wednesday, Mar 18, 2026 - 07:38 AM (IST)

ਫਰੂਖਾਬਾਦ: ਸਾਬਕਾ ਵਿਧਾਇਕ ਵਿਜੇ ਸਿੰਘ ਦੇ ਘਰ ਜ਼ਬਰਦਸਤ ਧਮਾਕਾ, ਦੋ ਪੁੱਤਰਾਂ ਸਮੇਤ 6 ਜ਼ਖ਼ਮੀ

ਫਰੂਖਾਬਾਦ : ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਸਦਰ ਖੇਤਰ ਤੋਂ ਸਾਬਕਾ ਵਿਧਾਇਕ ਵਿਜੇ ਸਿੰਘ ਦੇ ਨਲਾ ਮਛਰੱਟਾ ਸਥਿਤ ਨਿਵਾਸ ਸਥਾਨ 'ਤੇ ਮੰਗਲਵਾਰ ਸ਼ਾਮ ਇਕ ਭਿਆਨਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਾਮ ਕਰੀਬ 7:15 ਵਜੇ ਹੋਏ ਇਸ ਧਮਾਕੇ ਵਿੱਚ ਸਾਬਕਾ ਵਿਧਾਇਕ ਦੇ ਦੋ ਪੁੱਤਰਾਂ ਸਮੇਤ 6 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਇਹ ਵੀ ਪੜ੍ਹੋ - ਮੁਰਗੀ ਨੇ ਕਦੋਂ ਦਿੱਤਾ ਆਂਡਾ? ਨਾ ਦੱਸਣ 'ਤੇ ਦੁਕਾਨਦਾਰ 'ਤੇ ਹੋਵੇਗਾ ਪਰਚਾ

ਘਟਨਾ ਦਾ ਵੇਰਵਾ
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਧਮਾਕੇ ਨਾਲ ਮਕਾਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਬੇਸਮੈਂਟ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ। ਸਾਬਕਾ ਵਿਧਾਇਕ ਦੀ ਪਤਨੀ ਅਤੇ ਨਗਰ ਪਾਲਿਕਾ ਦੀ ਸਾਬਕਾ ਪ੍ਰਧਾਨ ਦਯਾਵੰਤੀ ਸਿੰਘ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ, ਉਹ ਉਪਰਲੀ ਮੰਜ਼ਿਲ 'ਤੇ ਪੂਜਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਧਮਾਕਾ ਇੰਨਾ ਤੇਜ਼ ਸੀ ਕਿ ਉਨ੍ਹਾਂ ਨੂੰ ਭੂਚਾਲ ਵਰਗੇ ਝਟਕੇ ਮਹਿਸੂਸ ਹੋਏ। ਉਨ੍ਹਾਂ ਦੇ ਪੁੱਤਰ ਉਸ ਸਮੇਂ ਹੇਠਲੀ ਮੰਜ਼ਿਲ 'ਤੇ ਮੌਜੂਦ ਸਨ।

ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼

ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਵਿੱਕੀ ਸਿੰਘ (ਸਾਬਕਾ ਵਿਧਾਇਕ ਦਾ ਪੁੱਤਰ), ਪ੍ਰਧਾਨ ਭਈਆ ਚੌਹਾਨ ਵਜੋਂ ਹੋਈ ਹੈ। ਇਸ ਹਾਦੇਸ ਦੌਰਾਨ ਬਾਕੀ ਦੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਭਾਰਤ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟਰੇਟ (DM) ਆਸ਼ੂਤੋਸ਼ ਕੁਮਾਰ ਦਿਵੇਦੀ, ਪੁਲਸ ਸੁਪਰਡੈਂਟ (SP) ਆਰਤੀ ਸਿੰਘ ਅਤੇ ਸੀਓ ਸਿਟੀ ਐਸ਼ਵਰਿਆ ਉਪਾਧਿਆਏ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ, ਟੈਂਕੀ ਭਰਾਉਣ ਤੋਂ ਪਹਿਲਾਂ ਚੈਕ ਕਰੋ ਅੱਜ ਦਾ ਰੇਟ

ਪੁਲਸ ਦੇ ਉੱਚ ਅਧਿਕਾਰੀ ਮੁਤਾਬਕ, "ਧਮਾਕੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।" ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਵਿਜੇ ਸਿੰਘ ਮੌਜੂਦਾ ਸਮੇਂ ਵਿੱਚ ਬ੍ਰਹਮਦੱਤ ਦਿਵੇਦੀ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਹਨ। ਪੁਲਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧਮਾਕਾ ਕਿਸੇ ਵਿਸਫੋਟਕ ਸਮੱਗਰੀ ਕਾਰਨ ਹੋਇਆ ਹੈ ਜਾਂ ਫਿਰ ਇਸ ਪਿੱਛੇ ਕੋਈ ਹੋਰ ਤਕਨੀਕੀ ਕਾਰਨ ਸੀ।

ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News