''ਆਪ'' ਨੂੰ ਝਟਕਾ, ਸਾਬਕਾ ਮੰਤਰੀ ਰਾਜੇਂਦਰ ਪਾਲ ਨੇ ਫੜ੍ਹਿਆ ਕਾਂਗਰਸ ਦਾ ''ਹੱਥ''

Friday, Sep 06, 2024 - 12:29 PM (IST)

''ਆਪ'' ਨੂੰ ਝਟਕਾ, ਸਾਬਕਾ ਮੰਤਰੀ ਰਾਜੇਂਦਰ ਪਾਲ ਨੇ ਫੜ੍ਹਿਆ ਕਾਂਗਰਸ ਦਾ ''ਹੱਥ''

ਨਵੀਂ ਦਿੱਲੀ- ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਦਿੱਲੀ 'ਚ ਆਮ ਆਦਮੀ ਪਾਰਟੀ (ਆਪ) ਨੂੰ ਇਕ ਹੋਰ ਝਟਕਾ ਲੱਗਾ ਹੈ। ਦਿੱਲੀ ਦੇ ਸਾਬਕਾ ਮੰਤਰੀ ਅਤੇ ਸੀਮਾਪੁਰੀ ਵਿਧਾਨ ਸਭਾ ਸੀਟ ਤੋਂ 'ਆਪ' ਵਿਧਾਇਕ ਰਾਜੇਂਦਰ ਪਾਲ ਗੌਤਮ ਅੱਜ ਯਾਨੀ ਸ਼ੁੱਕਰਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਏ। ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲੇ ਗੌਤਮ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕੇਜਰੀਵਾਲ ਦੇ ਨਾਂ ਤਿੰਨ ਪੇਜ਼ ਦਾ ਆਪਣਾ ਅਸਤੀਫ਼ਾ ਪੋਸਟ ਕੀਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ,''ਸਮਾਜਿਕ ਨਿਆਂ ਅਤੇ ਸਾਰੇ ਖੇਤਰਾਂ 'ਚ ਬਹੁਜਨ ਸਮਾਜ ਦੀ ਹਿੱਸੇਦਾਰੀ ਅਤੇ ਸੰਘਰਸ਼ ਨੂੰ ਤੇਜ਼ ਕਰਨ ਲਈ ਮੈਂ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੈਂਬਰਸ਼ਿਪ ਤੋਂ ਅਤਸੀਫ਼ਾ ਦੇ ਰਿਹਾ ਹਾਂ! ਜੈ ਭੀਮ!'' ਦੱਸਣਯੋਗ ਹੈ ਕਿ ਕੇਜਰੀਵਾਲ ਸਰਕਾਰ 'ਚ ਮੰਤਰੀ ਰਹੇ ਰਾਜੇਂਦਰ ਪਾਲ ਗੌਤਮ ਕਰੀਬ 2 ਸਾਲ ਪਹਿਲੇ ਦਿੱਲੀ 'ਚ ਹੋਏ ਇਕ ਧਾਰਮਿਕ ਪ੍ਰੋਗਰਾਮ 'ਚ ਹਿੰਦੂ ਦੇਵੀ-ਦੇਵਤਿਆਂ ਦੀ ਨਿੰਦਾ ਕਰਨ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਕੁਰਸੀ ਤੱਕ ਖੋਹ ਲਈ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News