ਹਰਿਆਣਾ ''ਚ 13 ਹਜ਼ਾਰ ਤੋਂ ਵੱਧ BPL ਤੇ AAY ਰਾਸ਼ਨ ਕਾਰਡ ਧਾਰਕਾਂ ਨੂੰ ਝਟਕਾ, ਕੱਟੇ ਨਾਮ, ਹੈਰਾਨ ਕਰੇਗੀ ਵਜ੍ਹਾ

Saturday, Sep 12, 2026 - 02:30 PM (IST)

ਹਰਿਆਣਾ ''ਚ 13 ਹਜ਼ਾਰ ਤੋਂ ਵੱਧ BPL ਤੇ AAY ਰਾਸ਼ਨ ਕਾਰਡ ਧਾਰਕਾਂ ਨੂੰ ਝਟਕਾ, ਕੱਟੇ ਨਾਮ, ਹੈਰਾਨ ਕਰੇਗੀ ਵਜ੍ਹਾ

ਨੈਸ਼ਨਲ ਡੈਸਕ : ਰਾਜ ਵਿੱਚ ਸਤੰਬਰ ਮਹੀਨੇ 13,265 ਲੋਕਾਂ ਦੇ ਬੀਪੀਐਲ ਅਤੇ ਏਏਵਾਈ (ਅੰਤਯੋਦਿਆ ਅੰਨ ਯੋਜਨਾ) ਰਾਸ਼ਨ ਕਾਰਡ ਰੱਦ ਕੀਤੇ ਗਏ ਸਨ ਯਾਨੀ ਉਨ੍ਹਾਂ ਦੇ ਨਾਮ ਕਾਰਡਾਂ ਵਿਚੋਂ ਕੱਟ ਦਿੱਤੇ ਗਏ ਹਨ। ਇਸ ਨਾਲ ਹਰਿਆਣਾ ਦੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਅਜਿਹਾ ਹੋਣ ਦਾ ਕਾਰਨ ਸਾਲਾਨਾ ਆਮਦਨ ਵਿੱਚ ਵਾਧਾ ਅਤੇ ਬਿਜਲੀ ਦਾ ਜ਼ਿਆਦਾ ਬਿੱਲ ਆਉਣਾ ਹਨ। ਇਨ੍ਹਾਂ ਵਿੱਚੋਂ ਪਾਣੀਪਤ ਜ਼ਿਲ੍ਹੇ ਵਿੱਚ ਸਭ ਤੋਂ ਵੱਧ 2,872 ਕਾਰਡ ਕੱਟੇ ਗਏ ਹਨ। ਰਾਜ ਵਿੱਚ ਕਾਰਡਧਾਰਕਾਂ ਦੀ ਗਿਣਤੀ, ਜੋ ਅਗਸਤ ਵਿੱਚ 3,989,538 ਸੀ, ਸਤੰਬਰ ਵਿੱਚ ਘੱਟ ਕੇ 3,976,273 ਹੋ ਗਈ ਹੈ।

ਇਹ ਵੀ ਪੜ੍ਹੋ : ਕਾਂਗਰਸ ਆਗੂ ਹਰੀਸ਼ ਰਾਵਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ, ਜਾਣੋ ਵਜ੍ਹਾ

ਪਾਣੀਪਤ ਵਿੱਚ ਇਹ ਗਿਣਤੀ 206,456 ਤੋਂ ਘਟ ਕੇ 203,584 ਹੋ ਗਈ ਹੈ। ਇਸ ਦੌਰਾਨ ਨਾਗਰਿਕ ਸਰੋਤ ਸੂਚਨਾ ਵਿਭਾਗ (CRID) ਵੀ ਧੋਖਾਧੜੀ ਨੂੰ ਰੋਕਣ ਲਈ ਇਕੱਲੇ ਰਹਿਣ ਵਾਲੇ (ਸਿੰਗਲ) ਲੋਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਪੀਐਲ ਅਤੇ ਏਏਵਾਈ ਕਾਰਡਧਾਰਕਾਂ ਨੂੰ ਸਰਕਾਰੀ ਡਿਪੂਆਂ ਤੋਂ ਹਰ ਮਹੀਨੇ ਪ੍ਰਤੀ ਯੂਨਿਟ 5 ਕਿਲੋ ਕਣਕ, 1 ਕਿਲੋ ਖੰਡ ਅਤੇ 2 ਲੀਟਰ ਸਰ੍ਹੋਂ ਦਾ ਤੇਲ ਪ੍ਰਤੀ ਕਾਰਡ ਮਿਲਦਾ ਹੈ। ਇਸ ਤੋਂ ਇਲਾਵਾ ਉਕਤ ਪਰਿਵਾਰਾਂ ਲਈ ਕਈ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਰਾਸ਼ਨ ਤੇ ਸਕੀਮਾਂ ਦਾ ਲਾਭ ਲੈਣ ਲਈ ਲੋਕਾਂ ਨੇ ਪੀਪੀਪੀ ਵਿੱਚ ਘੱਟ ਸਾਲਾਨਾ ਆਮਦਨ ਦਿਖਾ ਕੇ ਰਾਸ਼ਨ ਕਾਰਡ ਬਣਾਏ ਹਨ ਪਰ ਜਿਵੇਂ ਵੀ ਜਾਂਚ ਅਤੇ ਮੈਪਿੰਗ ਤੋਂ ਪਤਾ ਚੱਲਦਾ ਹੈ, ਸਾਲਾਨਾ ਆਮਦਨ ਵਧਣ 'ਤੇ ਕਾਰਡ ਕੱਟੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਲਿਆਂਦਾ ਗਿਆ ਅੰਮ੍ਰਿਤਪਾਲ, ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਸ ਨੇ ਕੀਤੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News