ਸੜਕ 'ਤੇ ਸ਼ਰੇਆਮ ਗੁੰਡਾਗਰਦੀ ! ਕਾਰ ਸਵਾਰਾਂ ਨੇ ਮਹਿਲਾ ਬਾਈਕਰ ਨੂੰ ਮਾਰੀ ਜ਼ਬਰਦਸਤ ਟੱਕਰ, ਮਗਰੋਂ ਹੋਏ ਫਰਾਰ

Monday, Sep 14, 2026 - 11:43 AM (IST)

ਸੜਕ 'ਤੇ ਸ਼ਰੇਆਮ ਗੁੰਡਾਗਰਦੀ ! ਕਾਰ ਸਵਾਰਾਂ ਨੇ ਮਹਿਲਾ ਬਾਈਕਰ ਨੂੰ ਮਾਰੀ ਜ਼ਬਰਦਸਤ ਟੱਕਰ, ਮਗਰੋਂ ਹੋਏ ਫਰਾਰ

ਨੈਸ਼ਨਲ ਡੈਸਕ- ਹਰਿਆਣਾ ਸੂਬੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗੁਰੂਗ੍ਰਾਮ 'ਚ ਇੱਕ ਮਹਿਲਾ ਬਾਈਕਰ ਨੇ ਕਾਰ ਸਵਾਰਾਂ 'ਤੇ ਸ਼ਰੇਆਮ ਗੁੰਡਾਗਰਦੀ, ਪਿੱਛਾ ਕਰਨ ਅਤੇ ਮੋਟਰਸਾਈਕਲ ਨੂੰ ਟੱਕਰ ਮਾਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਪੀੜਤ ਔਰਤ ਅਨੁਸਾਰ ਜਦੋਂ ਉਸ ਨੇ ਕਾਰ ਸਵਾਰਾਂ ਨੂੰ ਦੂਰੀ ਬਣਾ ਕੇ ਚੱਲਣ ਲਈ ਕਿਹਾ, ਤਾਂ ਉਨ੍ਹਾਂ ਨੇ ਜਾਣਬੁੱਝ ਕੇ ਉਸ ਦੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਔਰਤ ਨੇ ਸੜਕ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

Instagram 'ਤੇ 'rebelwheels_sia_' ਨਾਂ ਦਾ ਪੇਜ ਚਲਾਉਣ ਵਾਲੀ ਸਿਆ ਐਤਵਾਰ ਨੂੰ ਆਪਣੇ ਬਾਈਕਿੰਗ ਗਰੁੱਪ ਨਾਲ ਗੋਲਫ਼ ਕੋਰਸ ਰੋਡ 'ਤੇ ਆਪਣੀ 'ਅਪ੍ਰੀਲੀਆ RS 457' ਸਪੋਰਟਸ ਬਾਈਕ 'ਤੇ ਜਾ ਰਹੀ ਸੀ। ਸਿਆ ਨੇ ਦੋਸ਼ ਲਗਾਇਆ ਕਿ ਇੱਕ ਕਾਰ ਸਵਾਰ ਕੁਝ ਲੋਕ ਲਗਾਤਾਰ ਉਸ ਦਾ ਪਿੱਛਾ ਕਰ ਰਹੇ ਸੀ ਅਤੇ ਬਾਈਕ ਦੇ ਬਹੁਤ ਨੇੜੇ ਆ ਕੇ ਉਸ ਨਾਲ ਬਦਤਮੀਜ਼ੀ ਕਰ ਰਹੇ ਸੀ। ਜਦੋਂ ਸਿਆ ਨੇ ਉਨ੍ਹਾਂ ਨੂੰ ਦੂਰ ਰਹਿਣ ਲਈ ਕਿਹਾ ਤਾਂ ਉਨ੍ਹਾਂ ਨੇ ਕਾਰ ਅੱਗੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਸਿਆ ਦੇ ਇੱਕ ਸਾਥੀ ਬਾਈਕਰ ਨੇ ਵਿਚਾਲੇ ਆ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ।

ਇਹ ਵੀ ਪੜ੍ਹੋ- PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

ਇਸ ਦੇ ਬਾਵਜੂਦ ਕਾਰ ਚਾਲਕ ਨੇ ਕੱਟ ਮਾਰ ਕੇ ਸਿਆ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਸਿਆ ਹੇਠਾਂ ਡਿੱਗ ਗਈ ਅਤੇ ਉਸ ਦੀ ਬਾਈਕ ਕਈ ਮੀਟਰ ਤੱਕ ਸੜਕ 'ਤੇ ਘਿਸੜਦੀ ਗਈ। ਟੱਕਰ ਮਗਰੋਂ ਦੋਸ਼ੀ ਕਾਰ ਸਮੇਤ ਫ਼ਰਾਰ ਹੋ ਗਏ। ਇਹ ਪੂਰੀ ਘਟਨਾ ਸਿਆ ਦੀ ਬਾਈਕ 'ਤੇ ਲੱਗੇ ਐਕਸ਼ਨ ਕੈਮਰੇ 'ਚ ਕੈਦ ਹੋ ਗਈ। ਪੀੜਤਾ ਦੇ ਦੋਸਤ ਨੇ ਕਾਰ ਦਾ ਪਿੱਛਾ ਕਰ ਕੇ ਰੈੱਡ ਲਾਈਟ 'ਤੇ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਦੋਸ਼ੀ ਗੱਡੀ ਭਜਾ ਫਰਾਰ ਹੋਣ 'ਚ ਕਾਮਯਾਬ ਰਹੇ।

ਸਿਆ ਨੇ ਹਾਦਸੇ ਦੀ ਵੀਡੀਓ, ਕਾਰ ਦਾ ਰਜਿਸਟ੍ਰੇਸ਼ਨ ਨੰਬਰ ਅਤੇ ਉਸ ਦੇ ਮਾਲਕ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਲਿਖਿਆ, "ਅੱਜ ਮੈਂ ਗੁਰੂਗ੍ਰਾਮ ਦੀਆਂ ਸੜਕਾਂ 'ਤੇ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕੀਤਾ। ਅਜਿਹੇ ਲੋਕਾਂ ਨੂੰ ਕਿਸੇ ਨੂੰ ਟੱਕਰ ਮਾਰ ਕੇ ਭੱਜਣ ਦਾ ਕੋਈ ਡਰ ਨਹੀਂ ਹੈ।"

ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ 'ਚ ਭਾਰੀ ਗੁੱਸਾ ਹੈ। ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਗੁਰੂਗ੍ਰਾਮ ਪੁਲਸ, ਹਰਿਆਣਾ ਪੁਲਸ ਅਤੇ ਦਿੱਲੀ ਪੁਲਸ ਨੂੰ ਟੈਗ ਕਰਕੇ ਦੋਸ਼ੀਆਂ ਖ਼ਿਲਾਫ਼ ਤੁਰੰਤ ਐੱਫ.ਆਈ.ਆਰ. ਦਰਜ ਕਰਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਇਤਿਹਾਸ ਦੇ ਸਭ ਤੋਂ ਵੱਡੇ ਊਰਜਾ ਸੰਕਟ ਦਾ ਮੰਡਰਾ ਰਿਹੈ ਖ਼ਤਰਾ ! ਬੁਰੀ ਤਰ੍ਹਾਂ ਹਿੱਲ ਗਈ ਪੂਰੀ ਦੁਨੀਆ ਦੀ ਸਪਲਾਈ ਚੇਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News