ਹਸਪਤਾਲ 'ਚ ਭਰਾ ਦੀ ਮੌਤ, ਭੈਣ ਬੋਲੀ ਤੁਸੀਂ ਸਸਕਾਰ ਆਪ ਹੀ ਕਰ ਦਿਓ ਮੇਰੇ ਕੋਲ ਸਮਾਂ ਨਹੀਂ
Thursday, Sep 10, 2026 - 01:46 PM (IST)
ਹਰਿਆਣਾ : ਹਰਿਆਣਾ ਦੇ ਸੋਨੀਪਤ ਵਿੱਚ ਬੱਚਿਆਂ ਵਲੋਂ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਾ ਹੋਣ ਅਤੇ ਪੈਸੇ ਦੇਣ ਦੀ ਘਟਨਾ ਤੋਂ ਬਾਅਦ ਕੁਰੂਕਸ਼ੇਤਰ ਤੋਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆ ਗਿਆ ਹੈ। ਜਿੱਥੇ, ਇੱਕ ਭੈਣ ਆਪਣੇ ਮ੍ਰਿਤਕ ਭਰਾ ਨੂੰ ਹਸਪਤਾਲ ਵਿੱਚ ਇਹ ਕਹਿ ਕੇ ਛੱਡ ਗਈ, ਕਿ ਉਸ ਕੋਲ ਸਮਾਂ ਨਹੀਂ ਹੈ, ਜਿਸ ਕਰਕੇ ਉਹ ਰੁੱਕ ਨਹੀਂ ਸਕਦੀ। ਉਸ ਨੇ ਜਾਂਦੇ ਹੋਏ ਆਸ਼ਰਮ ਦੇ ਡਾਇਰੈਕਟਰ ਨੂੰ ਕਿਹਾ, "ਤੁਸੀਂ ਅੰਤਿਮ ਸੰਸਕਾਰ ਖੁਦ ਕਰ ਦਿਓ, ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ...।"
ਇਹ ਵੀ ਪੜ੍ਹੋ : 1 ਕਰੋੜ ਔਰਤਾਂ ਦੇ ਖਾਤੇ 'ਚ ਆਉਣਗੇ 1-1 ਲੱਖ ਰੁਪਏ; ਚੋਣਾਂ ਤੋਂ ਪਹਿਲਾਂ ਯੋਗੀ ਸਰਕਾਰ ਦਾ ਵੱਡਾ ਐਲਾਨ
ਦੱਸ ਦੇਈਏ ਕਿ ਕੁਰੂਕਸ਼ੇਤਰ ਦੇ ਐਲਐਨਜੇਪੀ ਹਸਪਤਾਲ ਵਿਚ 71 ਸਾਲਾ ਜੁਗਲ ਕਿਸ਼ੋਰ ਦੀ ਬੀਮਾਰੀ ਕਾਰਨ ਮੌਤ ਹੋ ਗਈ, ਜਿਸ ਦੀ ਸੂਚਨਾ ਉਸ ਦੇ ਰਿਸ਼ਤੇਦਾਰਾਂ ਤੇ ਭੈਣ ਨੂੰ ਦਿੱਤੀ ਗਈ। ਜੁਗਲ ਕਿਸ਼ੋਰ, ਜੋ ਦਿੱਲੀ ਦੇ ਉੱਤਮ ਨਗਰ ਦਾ ਰਹਿਣ ਵਾਲਾ ਹੈ, ਨੂੰ ਕਰੀਬ 10 ਸਾਲਾਂ ਤੋਂ ਪਿਹੋਵਾ ਦੇ ਸਰਸਵਤੀ ਤੀਰਥ ਵਿੱਚ ਰਹਿ ਰਿਹਾ ਸੀ। ਬਾਬਾ ਨਿਸ਼ਾਨ ਸਿੰਘ ਨੇ ਜਦੋਂ ਵਿਅਕਤੀ ਦੀ ਭੈਣ ਪੁਸ਼ਪਾ ਨੂੰ ਅੰਤਿਮ ਸੰਸਕਾਰ ਲਈ ਬੁਲਾਇਆ ਤਾਂ ਪਹਿਲਾਂ ਤਾਂ ਉਹ ਝਿਜਕਦੀ ਰਹੀ ਪਰ ਬਾਅਦ ਵਿਚ ਆਉਣ ਲਈ ਰਾਜ਼ੀ ਹੋ ਗਈ। ਆਉਣ ਤੋਂ ਥੋੜ੍ਹੀ ਦੇਰ ਬਾਅਦ ਉਹ ਆਪਣੇ ਭਰਾ ਦੀ ਲਾਸ਼ ਹਸਪਤਾਲ ਵਿੱਚ ਛੱਡ ਕੇ ਇੱਕ ਰਿਸ਼ਤੇਦਾਰ ਨਾਲ ਚਲੀ ਗਈ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਐਮੀ ਵਿਰਕ 'ਤੇ ਫਾਇਰਿੰਗ ਦੀ ਘਟਨਾ ਦਾ ਸੱਚ ਆਇਆ ਸਾਹਮਣੇ, ਪਰਿਵਾਰ ਨੇ ਦੱਸੀ ਪੂਰੀ ਗੱਲ
ਪੁਸ਼ਪਾ ਰਾਣੀ ਨੇ ਬਾਬਾ ਫਰੀਦ ਅਨਾਥ ਆਸ਼ਰਮ ਦੇ ਡਾਇਰੈਕਟਰ ਬਾਬਾ ਨਿਸ਼ਾਨ ਸਿੰਘ ਨੂੰ ਕਿਹਾ, "ਕਿਰਪਾ ਕਰਕੇ ਅੰਤਿਮ ਸੰਸਕਾਰ ਦੀਆਂ ਰਸਮਾਂ ਤੁਸੀਂ ਕਰ ਦਿਓ, ਤੁਹਾਡਾ ਬਹੁਤ ਵੱਡਾ ਅਹਿਸਾਨ ਹੋਵੇਗਾ। ਮੇਰੇ ਕੋਲ ਸਮਾਂ ਨਹੀਂ ਹੈ। ਮੈਂ ਇੰਤਜ਼ਾਰ ਨਹੀਂ ਕਰ ਸਕਦੀ। ਜੇ ਮੈਂ ਖੁਦ ਠੀਕ ਹੁੰਦੀ, ਤਾਂ ਰੁੱਕ ਸਕਦੀ ਸੀ।" ਇਸ ਤੋਂ ਬਾਅਦ ਉਹ ਚਲੀ ਗਈ ਅਤੇ ਸਸਕਾਰ ਤੋਂ ਬਾਅਦ ਆਪਣੇ ਭਰਾ ਦੀਆਂ ਅਸਥੀਆਂ ਬਾਰੇ ਵੀ ਨਹੀਂ ਪੁੱਛਿਆ, ਕੀ ਉਹ ਲੈਣਗੇ ਜਾਂ ਨਹੀਂ। ਇਸ ਤੋਂ ਬਾਅਦ, ਬਾਬਾ ਨਿਸ਼ਾਨ ਸਿੰਘ ਅਤੇ ਆਸ਼ਰਮ ਕਮੇਟੀ ਨੇ ਜੁਗਲ ਕਿਸ਼ੋਰ ਦੇ ਅੰਤਿਮ ਸੰਸਕਾਰ ਕਰਕੇ ਉਨ੍ਹਾਂ ਦੀਆਂ ਅਸਥੀਆਂ ਨੂੰ ਵੀ ਸਰਸਵਤੀ ਨਦੀ ਵਿੱਚ ਪ੍ਰਵਾਹਿਤ ਕੀਤਾ। ਬਾਬਾ ਨਿਸ਼ਾਨ ਸਿੰਘ ਨੇ ਇਸ ਸਾਰੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਭਰਾ-ਭੈਣ ਦੇ ਰਿਸ਼ਤੇ ਦਾ ਅਜਿਹਾ ਅੰਤ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ।
ਇਹ ਵੀ ਪੜ੍ਹੋ : ਅੱਜ ਪੂਰਨ ਤੌਰ 'ਤੇ ਬੰਦ ਰਹੇਗਾ ਜਲੰਧਰ, ਘਰੋਂ ਨਿਕਲਣ ਤੋਂ ਪਹਿਲਾਂ ਲੋਕ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
