ਕਾਂਗਰਸ ਦੇ ਸਾਬਕਾ ਕੌਂਸਲਰ ਦਾ ਕਤਲ, ਦਿਨ-ਦਿਹਾੜੇ ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Tuesday, Aug 19, 2025 - 09:35 PM (IST)

ਕਾਂਗਰਸ ਦੇ ਸਾਬਕਾ ਕੌਂਸਲਰ ਦਾ ਕਤਲ, ਦਿਨ-ਦਿਹਾੜੇ ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਆਨੰਦ,(ਭਾਸ਼ਾ)–ਕਾਂਗਰਸ ਦੇ ਸਾਬਕਾ ਕੌਂਸਲਰ ਦਾ ਦਿਨ-ਦਿਹਾੜੇ ਅਣਪਛਾਤਿਆਂ ਵਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਜਾਣਕਾਰੀ ਮੁਤਾਬਕ ਗੁਜਰਾਤ ਦੇ ਆਨੰਦ ਸ਼ਹਿਰ ਵਿਚ ਮੰਗਲਵਾਰ ਨੂੰ ਸਾਬਕਾ ਕਾਂਗਰਸ ਕੌਂਸਲਰ ਇਕਬਾਲ ਹੁਸੈਨ ਮਲਿਕ ਦਾ ਅਣਪਛਾਤੇ ਲੋਕਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਪੁਲਸ ਡਿਪਟੀ ਸੁਪਰਡੈਂਟ ਜੇ. ਐੱਨ. ਪਾਂਚਾਲ ਨੇ ਦੱਸਿਆ ਕਿ ਹੁਣ ਭੰਗ ਹੋ ਚੁੱਕੀ ਆਨੰਦ ਨਗਰਪਾਲਿਕਾ ਦੇ ਸਾਬਕਾ ਕਾਂਗਰਸ ਕੌਂਸਲਰ ਇਕਬਾਲ ਹੁਸੈਨ ’ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸਵੇਰੇ ਲੱਗਭਗ 7 ਵਜੇ ਬਕਰੋਲ ਇਲਾਕੇ ਵਿਚ ਗੋਯਾ ਝੀਲ ਦੇ ਕੰਢੇ ਟਹਿਲ ਰਹੇ ਸਨ। ਹਮਲੇ ਵਿਚ ਮਲਿਕ ਦੀ ਗਰਦਨ ਅਤੇ ਪੇਟ ’ਤੇ ਡੂੰਘੇ ਜ਼ਖਮ ਹੋਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਵਲੋਂ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

DILSHER

Content Editor

Related News