ਸਾਬਕਾ ਮੁੱਖ ਮੰਤਰੀ ਹੁੱਡਾ ਨੇ ਮੁੱਖ ਮੰਤਰੀ ਖੱਟੜ ਨੂੰ ਲਿਖੀ ਚਿੱਠੀ
Sunday, May 16, 2021 - 09:29 PM (IST)
ਚੰਡੀਗੜ੍ਹ (ਸ. ਹ.)– ਹਰਿਆਣਾ 'ਚ ਕੋਰੋਨਾ ਮਹਾਮਾਰੀ ਦਰਮਿਆਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਨਾਂ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਹੁੱਡਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਰਕਾਰ ਦੀਆਂ ਖਾਮੀਆਂ ਉਜਾਗਰ ਕਰਨਾ ਨਹੀਂ, ਸਗੋਂ ਇਸ ਮਹਾਮਾਰੀ ਵਿਚ ਆਪਣੀ ਅਤੇ ਕਾਂਗਰਸ ਪਾਰਟੀ ਵਲੋਂ ਸਰਕਾਰ ਨੂੰ ਸੰਪੂਰਨ ਸਹਿਯੋਗ ਦੇਣਾ ਹੈ।
ਭੂਪਿੰਦਰ ਸਿੰਘ ਹੁੱਡਾ ਦੇ ਸੁਝਾਅ
ਅੰਕੜਿਆਂ ਵਿਚ ਨਾ ਉਲਝੋ, ਨਾ ਉਲਝਾਓ : ਸਰਕਾਰ ਸੱਚਾਈ ਦਾ ਖੰਡਨ, ਤੱਥ ਨਕਾਰਨਾ, ਅੰਕੜਿਆਂ ਨਾਲ ਛੇੜਖਾਨੀ, ਤਿਆਰੀਆਂ ਦਾ ਭਰਮ ਫੈਲਾਉਣਾ ਅਤੇ ਇਸ ਮਨੋਰਥ ਦੇ ਬਿਆਨ ਤੇ ਵਿਗਿਆਪਨ ਦੇਣਾ ਬੰਦ ਕਰੇ।
ਕੋਰੋਨਾ ਕਮਾਂਡਰਸ ਦੀ ਟਾਸਕ ਫੋਰਸ ਬਣਾਓ : ਮਹਾਮਾਰੀ ਦੀ ਮੈਨੇਜਮੈਂਟ, ਕੰਟਰੋਲ, ਪ੍ਰੀਖਣ, ਇਲਾਜ ਅਤੇ ਫੌਰੀ ਅਸਥਾਈ ਢਾਂਚਾ ਖੜਾ ਕਰਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਇਕ 8-10 ਮੈਂਬਰੀ ਕੋਰੋਨਾ ਕਮਾਂਡਰਸ ਦੀ ਟਾਸਕ ਫੋਰਸ ਨੂੰ ਸੌਂਪੇ।
ਇਹ ਖ਼ਬਰ ਪੜ੍ਹੋ- ਕੋਹਲੀ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼, ਵਿਰੋਧੀ ਟੀਮ ਨੂੰ ਉਸੇ ਦੀ ਯੋਜਨਾ ’ਚ ਫਸਾਉਣ ਦਾ ਹੈ ਮਾਹਿਰ : ਪੇਨ
ਪਿੰਡਾਂ ’ਚ ਪਹੁੰਚਾਓ ਮੈਡੀਕਲ ਸੇਵਾਵਾਂ : ਕੋਰੋਨਾ ਦੀ ਦੂਜੀ ਲਹਿਰ ਦੇ ਪਿੰਡਾਂ ਵਿਚ ਪੁੱਜਣ ਅਤੇ ਉਥੇ ਮੈਡੀਕਲ ਸੇਵਾਵਾਂ ਦੀ ਘਾਟ ਦੇ ਮੱਦੇਨਜ਼ਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਛੇਤੀ ਜ਼ਰੂਰੀ।
ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰੋ : ਅੰਦੋਲਨਕਾਰੀ ਕਿਸਾਨਾਂ ਦੇ ਘਰ ਅਤੇ ਖੇਤ ਸੰਭਾਲਣ ਲਈ ਪਿੰਡ ਆਉਣ-ਜਾਣ ਨਾਲ ਵਾਇਰਸ ਦੀ ਖਦਸ਼ਾ ਹੈ। ਸਰਕਾਰ ਕਿਸਾਨਾਂ ਨਾਲ ਗੱਲਬਾਤ ਦੀ ਸਕਾਰਾਤਮਕ ਪਹਿਲ ਕਰੇ। ਕਾਂਗਰਸ ਸਰਕਾਰ ਦੇ ਨਾਲ ਹੈ।
ਇਹ ਖ਼ਬਰ ਪੜ੍ਹੋ- ਆਰਚਰ ਦੀ ਕੂਹਣੀ ਦੀ ਸੱਟ ਫਿਰ ਉੱਭਰੀ, ਨਿਊਜ਼ੀਲੈਂਡ ਵਿਰੁੱਧ ਸੀਰੀਜ਼ 'ਚ ਖੇਡਣਾ ਸ਼ੱਕੀ
ਕਾਲਾਬਾਜ਼ਾਰੀ ਰੋਕੋ ਅਤੇ ਵਿਸ਼ੇਸ਼ ਪੈਕੇਜ ਦਿਓ : ਆਕਸੀਜਨ ਅਤੇ ਦਵਾਈਆਂ ਦੀ ਕਾਲਾਬਾਜ਼ਾਰੀ ਦੇ ਨਾਲ ਹੋਰ ਤਰ੍ਹਾਂ ਦੇ ਭ੍ਰਿਸ਼ਟਾਚਾਰ ’ਤੇ ਤੁਰੰਤ ਰੋਕ ਲਗਾਓ। ਗਰੀਬ, ਮਜ਼ਦੂਰ ਅਤੇ ਕਮਜ਼ੋਰ ਵਰਗ ਦੇ ਲੋਕਾਂ ਲਈ ਵਿਸ਼ੇਸ਼ ਪੈਕੇਜ ਲਾਗੂ ਕੀਤਾ ਜਾਵੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।