ਚੰਬਲ ਦਾ ਸਾਬਕਾ ਡਾਕੂ ਹੁਣ ਬਣਿਆ ‘ਚੀਤਾ ਮਿੱਤਰ’, ਪਿੰਡ ਵਾਲਿਆਂ ਨੂੰ ਕਰ ਰਿਹੈ ਜਾਗਰੁਕ

Thursday, Sep 15, 2022 - 02:40 PM (IST)

ਕੂਨੋ ਪਾਲਪੁਰ– ਡਾਕੂ ਸ਼ਬਦ ਸੁਣਦਿਆਂ ਹੀ ਸਾਡੇ ਦਿਮਾਗ ਵਿਚ ਇਕ ਭਿਆਨਕ ਅਤੇ ਖਤਰਨਾਕ ਅਕਸ ਉਭਰ ਕੇ ਸਾਹਮਣੇ ਆ ਜਾਂਦਾ ਹੈ। ਡਾਕੂਆਂ ਨੂੰ ਚੋਰੀ, ਹੱਤਿਆ, ਅਗਵਾ ਦੇ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਹੈ ਪਰ ਡਾਕੂ ਰਿਹਾ ਰਮੇਸ਼ ਸਿੰਘ ਸਿਕਰਵਾਰ ਡਾਕੂਆਂ ਦਾ ਅਕਸ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਸਮੇਂ ਚੰਬਲ ਦੇ ਜੰਗਲਾਂ ਵਿਚ 72 ਸਾਲਾ ਸਿਕਰਵਾਰ ਡਰ ਦਾ ਦੂਸਰਾ ਨਾਂ ਮੰਨਿਆ ਜਾਂਦਾ ਸੀ। ਉਸ ’ਤੇ 250 ਤੋਂ ਜ਼ਿਆਦਾ ਡਕੈਤੀਆਂ ਅਤੇ 70 ਤੋਂ ਜ਼ਿਆਦਾ ਕਤਲ ਦੇ ਮਾਮਲੇ ਦਰਜ ਹਨ। ਹਾਲਾਂਕਿ 1984 ਵਿਚ ਆਤਮਸਮਰਪਣ ਤੋਂ ਬਾਅਦ ਤੋਂ ਸਾਬਕਾ ਡਾਕੂ ਸਮਾਜ ਸੇਵਾ ਦੇ ਕੰਮ ਵਿਚ ਲੱਗ ਗਿਆ ਅਤੇ ਹੁਣ ਉਹ ਇਕ ‘ਚੀਤਾ ਮਿੱਤਰ’ ਬਣ ਚੁੱਕਾ ਹੈ।

ਸਿਕਰਵਾਰ ਹੁਣ ਅਫਰੀਕਾ ਤੋਂ ਆ ਰਹੇ ਚੀਤਿਆਂ ਪ੍ਰਤੀ ਸਥਾਨਕ ਨਿਵਾਸੀਆਂ ਨੂੰ ਜਾਗਰੁਕ ਕਰਨ ਲਈ ਉਨ੍ਹਾਂ ਪਿੰਡਾਂ ਦੀ ਯਾਤਰਾ ਕਰ ਰਿਹਾ ਹੈ ਜਿਥੇ ਉਹ ਕਦੇ ਇਕ ਡਾਕੂ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਦਰਅਸਲ, ਮੱਧ ਪ੍ਰਦੇਸ਼ ਸਰਕਾਰ ਨੇ ਅਫਰੀਕਾ ਤੋਂ 8 ਚੀਤੇ ਮੰਗਵਾਏ ਹਨ ਜੋ 17 ਸਤੰਬਰ ਵਿਚ ਕੂਨੋ ਨੈਸ਼ਨਲ ਪਾਰਕ ਵਿਚ ਪਹੁੰਚ ਜਾਣਗੇ।


Rakesh

Content Editor

Related News