ਬੈਂਗਲੁਰੂ ’ਚ ਸਾਬਕਾ ਭਾਜਪਾ ਕੌਂਸਲਰ ਦੀ ਹੱਤਿਆ

Thursday, Jun 24, 2021 - 09:29 PM (IST)

ਬੈਂਗਲੁਰੂ ’ਚ ਸਾਬਕਾ ਭਾਜਪਾ ਕੌਂਸਲਰ ਦੀ ਹੱਤਿਆ

ਬੈਂਗਲੁਰੂ– ਬੀ. ਬੀ. ਐੱਮ. ਪੀ. ਦੀ ਸਾਬਕਾ ਭਾਜਪਾ ਕੌਂਸਲਰ ਰੇਖਾ ਕਾਦਿਰੇਸ਼ (46) ਦੀ ਵੀਰਵਾਰ ਨੂੰ ਇਥੇ ਕਾਟਨਪੇਟ ਵਿਚ ਉਨ੍ਹਾਂ ਘਰ ਦੇ ਸਾਹਮਣੇ ਹੱਤਿਆ ਕਰ ਦਿੱਤੀ ਗਈ। ਪੁਲਸ ਅਨੁਸਾਰ ਹੱਤਿਆ ਦਾ ਕਾਰਨ ਪਿਛਲੀ ਕੋਈ ਦੁਸ਼ਮਣੀ ਹੋਣ ਦਾ ਸ਼ੱਕ ਹੈ।

ਇਹ ਖ਼ਬਰ ਪੜ੍ਹੋ- ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਟੀ20 ਮੈਚ 'ਚ 8 ਵਿਕਟਾਂ ਨਾਲ ਹਰਾਇਆ


ਐਡੀਸ਼ਨਲ ਪੁਲਸ ਕਮਿਸ਼ਨਰ ਐੱਸ. ਮੁਰੂਗਨ ਨੇ ਦੱਸਿਆ ਕਿ ਸਵੇਰੇ ਲਗਭਗ ਸਾਢੇ 10 ਵਜੇ ਰੇਖਾ ਫੂਡ ਕਿਟ ਵੰਡ ਰਹੀ ਸੀ, ਉਸੇ ਦੌਰਾਨ 2 ਮੋਟਰਸਾਈਕਲਾਂ ਤੋਂ ਕੁਝ ਨੌਜਵਾਨ ਆਏ ਅਤੇ ਉਨ੍ਹਾਂ ਨੇ ਉਨ੍ਹਾਂ ’ਤਚੇ ਤੇਜ਼ਧਾਰ ਹਥਿਆਰ ਤੋਂ ਵਾਰ ਕੀਤਾ। ਮੁਰੂਗਨ ਨੇ ਕਿਹਾ ਕਿ ਸਾਡੀ ਸਾਂਚ ਚੱਲ ਰਹੀ ਹੈ। ਛੇਤੀ ਹੀ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਵਾਂਗੇ। ਪੁਲਸ ਸੂਤਰਾਂ ਨੇ ਦੱਸਿਆ ਕਿ ਸਾਬਕਾ ਕੌਂਸਲਰ ਦੇ ਘਰ ਦੇ ਸਾਹਮਣੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਮੂੰਹ ਦੂਜੀ ਦਿਸ਼ਾ 'ਚ ਕਰ ਦਿੱਤਾ ਗਿਆ ਸੀ ਤਾਂਕਿ ਉੱਥੇ ਹੋਣ ਵਾਲੀ ਕਿਸੇ ਘਟਨਾ ਨੂੰ ਕੈਮਰੇ 'ਚ ਕੈਦ ਨਹੀਂ ਕੀਤਾ ਜਾ ਸਕੇ।

ਇਹ ਖ਼ਬਰ ਪੜ੍ਹੋ- ਚੌਥਾ ਓਲੰਪਿਕ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਸਾਨੀਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News