ਸਾਬਕਾ ਭਾਜਪਾ ਕੌਂਸਲਰ ਦਾ ਦਾਅਵਾ- ਚੀਨੀ ਫ਼ੌਜ ਨੇ ਲੱਦਾਖ ’ਚ ਕੀਤੀ ਸੀ ਘੁਸਪੈਠ
Saturday, Feb 12, 2022 - 09:42 AM (IST)
ਨਵੀਂ ਦਿੱਲੀ (ਭਾਸ਼ਾ)- ਚੀਨ ਦੀ ਫ਼ੌਜ ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨੇ ਪਿਛਲੇ ਮਹੀਨੇ ਲੱਦਾਖ ’ਚ ਭਾਰਤੀ ਖੇਤਰ ’ਚ ਘੁਸਪੈਠ ਕੀਤੀ ਅਤੇ ਸਥਾਨਕ ਲੋਕਾਂ ਦੇ ਪਸ਼ੂਆਂ ਨੂੰ ਚਰਨ ਤੋਂ ਰੋਕ ਦਿੱਤਾ। ਨਿਓਮਾ ਖੇਤਰ ਦੀ ਸਾਬਕਾ ਭਾਜਪਾ ਕੌਂਸਲਰ ਉਰਗੇਨ ਚੋਡੋਨ ਨੇ ਸ਼ੁੱਕਰਵਾਰ ਨੂੰ ਇਹ ਦਾਅਵਾ ਕੀਤਾ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ ਇਕ ਵੀਡੀਓ ਸਾਂਝਾ ਕੀਤਾ। ਇਸ ’ਚ ਕਥਿਤ ਤੌਰ ’ਤੇ ਚੀਨੀ ਫ਼ੌਜੀਆਂ ਨੂੰ ਪਸ਼ੂਆਂ ਦੇ ਪਿੱਛੇ ਦੌੜਦੇ ਹੋਏ ਵੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਵਾਪਸ ਲਏ ਗਏ ਤਿੰਨੋਂ ਖੇਤੀ ਕਾਨੂੰਨ ਮੁੜ ਲਿਆਉਣ ਦੀ ਕੋਈ ਯੋਜਨਾ ਨਹੀਂ : ਤੋਮਰ
ਚੋਡੋਨ ਸਿੰਧੂ ਦੀ ਇਕ ਸਹਾਇਕ ਨਦੀ ਸੇਂਗੇ ਜੰਗਬੂ ਦੇ ਤਟ ’ਤੇ ਸਥਿਤ ਇਕ ਪਿੰਡ ਕੋਇਲ ’ਚ ਰਹਿੰਦੀ ਹੈ। ਇਹ ਨਦੀ ਭਾਰਤ ਅਤੇ ਚੀਨ ਦਰਮਿਆਨ ਲੱਦਾਖ ਦੇ ਹਿਮਾਲਈ ਖੇਤਰ ਨੂੰ ਵੰਡਦੀ ਹੈ। ਚੋਡੋਨ ਨੇ ਟਵੀਟ ਕੀਤਾ ਕਿ ਜਨਵਰੀ ’ਚ ਚੀਨੀ ਫ਼ੌਜੀ ਭਾਰਤੀ ਖੇਤਰ ’ਚ ਆਏ ਅਤੇ ਉਹ ਸਾਡੇ ਪਸ਼ੂਆਂ ਨੂੰ ਸਾਡੇ ਆਪਣੇ ਖੇਤਰ ’ਚ ਹੀ ਚਰਨ ਨਹੀਂ ਦੇ ਰਹੇ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਜਦੋਂ ਇਹ ਸਭ ਹੋ ਰਿਹਾ ਸੀ, ਉਦੋਂ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ