ਰਾਮ ਮੰਦਰ ਟਰੱਸਟ ਦੇ ਖਾਤੇ ''ਚ ਫਰਜ਼ੀਵਾੜਾ, FIR ਤੋਂ ਬਾਅਦ ਸਾਰੇ ਬੈਂਕ ਅਕਾਉਂਟ ਲਾਕ

Friday, Sep 11, 2020 - 02:01 AM (IST)

ਅਯੁੱਧਿਆ - ਕਲੋਨ ਚੈੱਕ ਦੇ ਜ਼ਰੀਏ ਅਯੁੱਧਿਆ ਦੇ ਸ਼੍ਰੀਰਾਮ ਜਨਮ ਸਥਾਨ ਤੀਰਥ ਖੇਤਰ ਟਰੱਸਟ ਦੇ ਖਾਤੇ ਤੋਂ ਲੱਖਾਂ ਰੁਪਏ ਕੱਢ ਲਏ ਗਏ ਹਨ। ਸ਼੍ਰੀਰਾਮ ਜਨਮ ਸਥਾਨ ਤੀਰਥ ਟਰੱਸਟ ਦੇ ਜਨਰਲ ਸਕੱਤਰ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਇਸ ਮਾਮਲੇ 'ਚ ਤੁਰੰਤ ਐੱਫ.ਆਈ.ਆਰ. ਦਰਜ ਕੀਤੀ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਸੁਰੱਖਿਆ ਦੇ ਮੱਦੇਨਜ਼ਰ ਰਾਮ ਮੰਦਰ ਟਰੱਸਟ ਦੇ ਬੈਂਕ ਖਾਤਿਆਂ ਨੂੰ ਲਾਕ ਕਰਵਾ ਦਿੱਤਾ ਗਿਆ ਹੈ।

ਇਸ ਬਾਰੇ ਅਯੁੱਧਿਆ ਦੇ ਸੀ.ਓ. ਰਾਜੇਸ਼ ਕੁਮਾਰ ਰਾਏ ਨੇ ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਦੱਸਿਆ, ਕੱਲ ਸ਼੍ਰੀਰਾਮ ਜਨਮ ਸਥਾਨ ਤੀਰਥ ਟਰੱਸਟ ਦੇ ਜਨਰਲ ਸਕੱਤਰ ਨੇ ਸ਼ਿਕਾਇਤ ਦਿੱਤੀ ਕਿ ਟਰੱਸਟ ਦੇ ਅਕਾਉਂਟ ਤੋਂ ਫਰਜ਼ੀ ਚੈੱਕ ਦੇ ਜ਼ਰੀਏ 6 ਲੱਖ ਰੁਪਏ ਦੀ ਰਾਸ਼ੀ ਕੱਢ ਲਈ ਗਈ ਹੈ। ਐੱਫ.ਆਈ.ਆਰ. ਰਜਿਸਟਰ ਕਰ ਟਰੱਸਟ  ਦੇ ਸਾਰੇ ਅਕਾਉਂਟ ਲਾਕ ਕਰ ਦਿੱਤੇ ਗਏ ਹਨ। 6 ਲੱਖ ਰੁਪਏ ਪੀ.ਐੱਨ.ਬੀ. ਲਖਨਊ ਦੀ ਕਿਸੇ ਬ੍ਰਾਂਚ ਤੋਂ ਕੱਢਿਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਜਾਅਲਸਾਜ਼ੀ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਜਾਅਲਸਾਜ਼ ਨੇ 9 ਲੱਖ 86 ਹਜ਼ਾਰ ਰੁਪਏ ਦਾ ਤੀਜਾ ਕਲੋਨ ਚੈੱਕ ਲਖਨਊ ਦੇ ਬੈਂਕ ਆਫ ਬੜੌਦਾ 'ਚ ਭੁਗਤਾਨ ਲਈ ਲਗਾਇਆ। ਵੱਡੀ ਰਕਮ ਹੋਣ ਕਾਰਨ ਬੈਂਕ ਨੇ ਇਸ ਵਾਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੋਂ ਕੰਫਰਮ ਕੀਤਾ ਤਾਂ ਉਨ੍ਹਾਂ ਨੇ ਅਜਿਹਾ ਕੋਈ ਚੈੱਕ ਜਾਰੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਬੈਂਕ ਨੇ ਪੇਮੈਂਟ ਰੋਕ ਦਿੱਤੀ।

ਉਥੇ ਹੀ, ਚੰਪਤ ਰਾਏ ਨੇ ਅਯੁੱਧਿਆ ਪੁਲਸ ਤੋਂ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਬੁੱਧਵਾਰ ਦੇਰ ਸ਼ਾਮ ਅਯੁੱਧਿਆ ਕੋਤਵਾਲੀ 'ਚ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ। ਪੁਲਸ ਖੇਤਰ ਅਧਿਕਾਰੀ ਅਯੁੱਧਿਆ ਰਾਜੇਸ਼ ਰਾਏ ਦਾ ਕਹਿਣਾ ਹੈ ਕਿ ਦੇਰ ਸ਼ਾਮ ਸ਼ਿਕਾਇਤ ਤੋਂ ਬਾਅਦ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Inder Prajapati

Content Editor

Related News