ਗ੍ਰੇਟਾ ਦੇ ਦਸਤਾਵੇਜ਼ ਸ਼ੇਅਰ ਕਰਨ ’ਤੇ ਬੋਲੇ ਵਿਦੇਸ਼ ਮੰਤਰੀ,''ਟੂਲਕਿੱਟ'' ਨੇ ਕੀਤੇ ਕਈ ਖੁਲਾਸੇ
Sunday, Feb 07, 2021 - 08:26 PM (IST)
ਨੈਸ਼ਨਲ ਡੈਸਕ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟੂਲਕਿੱਟ ਵਿਵਾਦ ’ਤੇ ਕਿਹਾ ਕਿ ਜਲਵਾਯੂ ਤਬਦੀਲੀ ਵਰਕਰ ਗ੍ਰੇਟਾ ਥਨਬਰਗ ਨੇ ਜੋ ਟਵੀਟ ਕੀਤਾ ਅਤੇ ‘ਟੂਲਕਿੱਟ ਨਾਲ ਜੋ ਚੀਜ਼ਾਂ ਸਾਹਮਣੇ ਆਈਆਂ ਹਨ ਉਹ ਬਹੁਤ ਚਿੰਤਾਜਨਕ ਹੈ। ਜੈਸ਼ੰਕਰ ਨੇ ਕਿਹਾ ਕਿ ਟੂਲਕਿੱਟ ਨੇ ਬਹੁਤ ਕੁਝ ਸਾਹਮਣੇ ਲਿਆ ਦਿੱਤਾ ਹੈ ਅਤੇ ਅੱਗੇ ਸਾਨੂੰ ਦੇਖਣਾ ਹੋਵੇਗਾ ਕਿ ਇਸ ਨਾਲ ਹੋਰ ਕੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ’ਤੇ ਵਿਦੇਸ਼ੀ ਹਸਤੀਆਂ ਦਾ ਦਖਲ ਗੈਰ-ਜ਼ਿੰਮੇਦਾਰਾਨਾ ਸੀ। ਜੈਸ਼ੰਕਰ ਨੇ ਕਿਹਾ ਕਿ ਜਿਸ ਮੁੱਦੇ ਦੇ ਬਾਰੇ ’ਚ ਵਿਦੇਸ਼ੀ ਹਸਤੀਆਂ ਨੂੰ ਪਤਾ ਹੀ ਨਹੀਂ ਸੀ ਤਾਂ ਉਸ ’ਤੇ ਆਪਣੀ ਰਾਏ ਦੇ ਰਹੇ ਸਨ, ਇਸ ਲਈ ਵਿਦੇਸ਼ ਮੰਤਰਾਲਾ ਨੂੰ ਇਸ ’ਤੇ ਟਿੱਪਣੀ ਕਰਨੀ ਪਈ।
ਦਿੱਲੀ ਪੁਲਸ ਨੇ 'ਟੂਲਕਿੱਟ' ਬਣਾਉਣ ਵਾਲਿਆਂ ਦੇ ਸੰਬੰਧ 'ਚ ਗੂਗਲ ਤੋਂ ਮੰਗੀ ਜਾਣਕਾਰੀ
ਦਿੱਲੀ ਪੁਲਸ ਨੇ 'ਟੂਲਕਿੱਟ' ਬਣਾਉਣ ਵਾਲਿਆਂ ਦੇ ਸੰਬੰਧ 'ਚ ਗੂਗਲ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਤੋਂ ਈਮੇਲ ਆਈ.ਡੀ., ਡੋਮੇਨ ਯੂ.ਆਰ.ਐੱਲ. ਅਤੇ ਕੁਝ ਸੋਸ਼ਲ ਮੀਡੀਆ ਅਕਾਊਂਟ ਦੀ ਜਾਣਕਾਰੀ ਦੇਣ ਲਈ ਕਿਹਾ। ਜਲਵਾਯੂ ਪਰਿਵਰਤਨ ਵਰਕਰ ਗਰੇਟਾ ਥਨਬਰਗ ਨੇ ਇਕ 'ਟੂਲਕਿੱਟ' ਟਵਿੱਟਰ 'ਤੇ ਸਾਂਝਾ ਕੀਤਾ ਸੀ। ਦਿੱਲੀ ਪੁਲਸ ਦੇ 'ਸਾਈਬਰ ਸੈੱਲ' ਨੇ ਭਾਰਤ ਸਰਕਾਰ ਵਿਰੁੱਧ ਸਮਾਜਿਕ, ਸੰਸਕ੍ਰਿਤਕ ਅਤੇ ਆਰਥਿਕ ਯੁੱਧ ਛੇੜਣ ਦੇ ਟੀਚੇ ਨਾਲ 'ਟੂਲਕਿੱਟ' ਦੇ ਖ਼ਾਲਿਸਤਾਨੀ ਸਮਰਥਕ ਨਿਰਮਾਤਾਵਾਂ ਵਿਰੁੱਧ ਵੀਰਵਾਰ ਨੂੰ ਸ਼ਿਕਾਇਤ ਦਰਜ ਕੀਤੀ ਸੀ। ਸਾਈਬਰ ਸੈੱਲ ਦੇ ਪੁਲਸ ਡਿਪਟੀ ਕਮਿਸ਼ਨਰ ਅਨਯੇਸ਼ ਰਾਏ ਨੇ ਦੱਸਿਆ ਕਿ ਗੂਗਲ ਅਤੇ ਹੋਰ ਕੰਪਨੀਆਂ ਨੂੰ ਚਿੱਠੀ ਲਿਖ ਕੇ ਅਕਾਊਂਟ ਬਣਾਉਣ ਵਾਲਿਆਂ, ਦਸਤਾਵੇਜ਼ ਅਪਲੋਡ ਕਰਨ ਵਾਲਿਆਂ ਤੇ ਸੋਸ਼ਲ ਮੀਡੀਆ 'ਤੇ 'ਟੂਲਕਿੱਟ' ਪਾਉਣ ਵਾਲਿਆਂ ਬਾਰੇ ਜਾਣਕਾਰੀ ਮੰਗੀ ਗਈ ਹੈ। ਪੁਲਸ ਨੇ ਕਿਹਾ ਕਿ ਉਸ ਨੇ ਟੂਲਕਿੱਟ 'ਚ ਜਿਨ੍ਹਾਂ ਈਮੇਲ, ਡੋਮੇਨ ਯੂਆਰਐੱਲ ਅਤੇ ਕੁਝ ਸੋਸ਼ਲ ਅਕਾਊਂਟ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਦੀ ਜਾਣਕਾਰੀ ਮੰਗੀ ਹੈ। ਇਹ ਦਸਤਾਵੇਜ਼ ਗੂਗਲ ਡਾਕ ਰਾਹੀਂ ਅਪਲੋਡ ਕੀਤਾ ਗਿਆ ਅਤੇ ਬਾਅਦ 'ਚ ਟਵਿੱਟਰ 'ਤੇ ਸਾਂਝਾ ਕੀਤਾ ਗਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।