G-20: ਕਸ਼ਮੀਰ ਪਹੁੰਚੇ 60 ਵਿਦੇਸ਼ੀ ਵਫ਼ਦ ਦਾ ਹੋਇਆ ਨਿੱਘਾ ਸਵਾਗਤ, ਚੱਪੇ-ਚੱਪੇ 'ਤੇ ਸੁਰੱਖਿਆ ਸਖ਼ਤ

Monday, May 22, 2023 - 05:41 PM (IST)

ਸ਼੍ਰੀਨਗਰ- ਸ਼੍ਰੀਨਗਰ 'ਚ ਸੋਮਵਾਰ ਨੂੰ ਜੀ-20 ਦੇਸ਼ਾਂ ਦੇ ਸੈਰ-ਸਪਾਟਾ ਕਾਰਜ ਸਮੂਹ (Tourism Working Group) ਦੀ ਤੀਜੀ ਬੈਠਕ ਸ਼ੁਰੂ ਹੋਣ ਦੇ ਮੱਦੇਨਜ਼ਰ ਇੱਥੇ ਬੱਸ ਟਰਮੀਨਲ ਸਮੇਤ ਜਨਤਕ ਥਾਵਾਂ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਦਿਨ 'ਚ ਲੱਗਭਗ 60 ਵਿਦੇਸ਼ੀ ਵਫਦ ਸ਼੍ਰੀਨਗਰ ਪਹੁੰਚੇ। 

PunjabKesari

ਅਗਸਤ 2019 ਵਿਚ ਧਾਰਾ-370 ਦੀਆਂ ਜ਼ਿਆਦਾਤਰ ਵਿਵਸਥਾਵਾਂ ਰੱਦ ਕੀਤੇ ਜਾਣ ਅਤੇ ਉਸ ਵੇਲੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡੇ ਜਾਣ ਮਗਰੋਂ ਜੰਮੂ ਕਸ਼ਮੀ ਵਿਚ ਇਹ ਪਹਿਲੀ ਕੌਮਾਂਤਰੀ ਬੈਠਕ ਹੋ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਭਰ ਵਿਚ ਨਾਕੇ ਲਾਏ ਗਏ ਹਨ, ਜਿੱਥੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਲੋਕਾਂ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਅਤੇ ਬੱਸ ਟਰਮੀਨਲ 'ਤੇ ਉਨ੍ਹਾਂ ਦੀ ਪਛਾਣ ਦੀ ਜਾਂਚ ਕੀਤੀ ਜਾ ਰਹੀ ਹੈ। 

PunjabKesari

ਅਧਿਕਾਰੀਆਂ ਨੇ ਕਿਹਾ ਕਿ ਘੁਸਪੈਠ ਦੇ ਖ਼ਦਸ਼ੇ ਮਗਰੋਂ ਸਰਹੱਦੀ ਜ਼ਿਲ੍ਹਿਆਂ 'ਤੇ ਖ਼ਾਸ ਧਿਆਨ ਦੇਣ ਨਾਲ ਪੁੰਛ, ਕਠੂਆ, ਰਾਜੌਰੀ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਯਕੀਨੀ ਕਰਨ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਕਿ ਪ੍ਰੋਗਰਾਮ ਬਿਨਾਂ ਕਿਸੇ ਅਣਹੋਣੀ ਘਟਨਾ ਦੇ ਸੰਪੰਨ ਹੋਵੇ।

PunjabKesari


Tanu

Content Editor

Related News