ਕੋਲਕਾਤਾ ਹਵਾਈ ਅੱਡੇ 'ਤੇ ਯਾਤਰੀ ਕੋਲੋਂ ਇਕ ਕਰੋੜ ਰੁਪਏ ਮੁੱਲ ਦੀ ਵਿਦੇਸ਼ੀ ਕਰੰਸੀ ਜ਼ਬਤ
Monday, Sep 19, 2022 - 04:56 PM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੋਲਕਾਤਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਕੋਲੋਂ 1 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਅਮਰੀਕੀ ਡਾਲਰ ਜ਼ਬਤ ਕੀਤੇ ਹਨ। ਈ.ਡੀ. ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਸਟਮ ਵਿਭਾਗ ਨੇ ਨੇਤਾਜੀ ਸੁਭਾਸ਼ ਚੰਦਰ 16 ਸਤੰਬਰ ਨੂੰ ਇਕ ਔਰਤ ਨੂੰ ਵਿਦੇਸ਼ੀ ਕਰੰਸੀ 'ਚ ਇਕ ਵੱਡੀ ਰਕਮ ਲਿਜਾਂਦੇ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਰੋਕਿਆ ਗਿਆ।
ਏਜੰਸੀ ਨੇ ਇਕ ਬਿਆਨ 'ਚ ਦੱਸਿਆ ਕਿ ਵਿਭਾਗ ਨੇ ਈ.ਡੀ. ਨੂੰ ਇਸ ਜਾਣਕਾਰੀ ਦਿੱਤੀ ਅਤੇ ਅਧਿਕਾਰੀਆਂ ਨੂੰ ਉਸ ਕੋਲੋਂ 100 ਡਾਲਰ ਦੇ 1300 ਨੋਟ ਮਿਲੇ। ਈ.ਡੀ. ਨੇ ਕਿਹਾ,''ਸੰਗੀਤਾ ਦੇਵੀ ਇਹ ਨਹੀਂ ਦੱਸ ਸਕੀ ਕਿ ਉਸ ਕੋਲੋਂ ਮਿਲੀ ਵਿਦੇਸ਼ੀ ਕਰੰਸੀ ਦਾ ਸਰੋਤ ਕੀ ਹੈ ਅਤੇ ਉਹ ਇੰਨੀ ਵੱਡੀ ਰਕਮ ਲੈ ਕਿਉਂ ਘੁੰਮ ਰਹੀ ਸੀ?'' ਉਸ ਨੇ ਕਿਹਾ,''ਉਹ ਇਹ ਸਪੱਸ਼ਟੀਕਰਨ ਨਹੀਂ ਦੇ ਸਕੀ ਕਿ ਉਸ ਕੋਲੋਂ 1.03 ਕਰੋੜ ਰੁਪਏ ਮੁੱਲ ਦੀ ਵੱਡੀ ਵਿਦੇਸ਼ੀ ਕਰੰਸੀ ਕਿੱਥੋਂ ਆਈ, ਜਿਸ ਤੋਂ ਬਾਅਦ ਕਰੰਸੀ ਨੂੰ ਜ਼ਬਤ ਕਰ ਲਿਆ ਗਿਆ।''