ਆਸਾਮ ''ਚ ਹੜ੍ਹ ਦੀ ਸਥਿਤੀ ਅਜੇ ਵੀ ਗੰਭੀਰ, 24 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ

Saturday, Jul 06, 2024 - 03:17 PM (IST)

ਗੁਹਾਟੀ- ਆਸਾਮ 'ਚ ਸ਼ਨੀਵਾਰ ਨੂੰ ਹੜ੍ਹ ਦੀ ਸਥਿਤੀ ਗੰਭੀਰ ਬਣੀ ਰਹੀ ਅਤੇ ਵੱਡੇ ਦਰਿਆ ਕਈ ਥਾਵਾਂ 'ਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ। 30 ਜ਼ਿਲ੍ਹਿਆਂ ਦੇ 24.50 ਲੱਖ ਤੋਂ ਵੱਧ ਲੋਕ ਹੜ੍ਹ ਕਾਰਨ ਪ੍ਰਭਾਵਿਤ ਹਨ। ਜਾਣਕਾਰੀ ਮੁਤਾਬਕ ਇਸ ਸਾਲ ਹੜ੍ਹ ਕਾਰਨ 52 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਜ਼ਮੀਨ ਖਿਸਕਣ ਅਤੇ ਤੂਫ਼ਾਨ ਕਾਰਨ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।ਹੜ੍ਹ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਡਿਬਰੂਗੜ੍ਹ ਜ਼ਿਲ੍ਹੇ ਤੋਂ ਵਾਪਸ ਪਰਤੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਰਾਜ ਵਿਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ। 

ਇਹ ਵੀ ਪੜ੍ਹੋ- ਮਿੰਟਾਂ 'ਚ ਢਹਿ ਗਿਆ ਦਰਿਆ 'ਤੇ ਬਣਿਆ ਪੁਲ, ਕਈ ਪਿੰਡਾਂ ਦਾ ਟੁੱਟਿਆ ਸੰਪਰਕ

ਮੁੱਖ ਮੰਤਰੀ ਨੇ ਕਿਹਾ ਕਿ ਡਿਬਰੂਗੜ੍ਹ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਅਸੀਂ ਸਿਹਤ ਵਿੱਤੀ ਸਹਾਇਤਾ ਸਕੀਮ 'ਆਸਾਮ ਅਰੋਗਿਆ ਨਿਧੀ' ਦੇ ਨਾਲ-ਨਾਲ ਕੁਝ ਹੋਰ ਮੁੱਦਿਆਂ ਦੀ ਸਮੀਖਿਆ ਕੀਤੀ।  ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਬਾਰੇ ਉਨ੍ਹਾਂ ਕਿਹਾ ਕਿ 'ਜਲ ਜੀਵਨ ਮਿਸ਼ਨ' ਸਕੀਮ ਇਸ ਔਖੇ ਸਮੇਂ 'ਚ ਉਮੀਦ ਦੀ ਕਿਰਨ ਬਣ ਕੇ ਉਭਰੀ ਹੈ।

ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 7 ਜ਼ਿਲ੍ਹਿਆਂ 'ਚ ਸੜਕ ਸੰਪਰਕ ਟੁੱਟਿਆ

ਕਚਾਰ, ਕਾਮਰੂਪ, ਹੇਲਾਕਾਂਡੀ, ਹੋਜਈ, ਧੂਬਰੀ, ਨਗਾਓਂ, ਮੋਰੀਗਾਂਵ, ਗੋਲਪਾੜਾ, ਬਾਰਪੇਟਾ, ਡਿਬਰੂਗੜ੍ਹ, ਨਲਬਾੜੀ, ਧੇਮਾਜੀ, ਬੋਂਗਾਈਗਾਂਵ, ਲਖੀਮਪੁਰ, ਜੋਰਹਾਟ, ਸੋਨਿਤਪੁਰ, ਕੋਕਰਾਝਾਰ, ਕਰੀਮਗੰਜ, ਦੱਖਣੀ ਸਲਮਾਰਾ, ਦਰਾਂਗ ਅਤੇ ਤਿਨਸੁਕੀਆ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਬੁਲੇਟਿਨ ਮੁਤਾਬਕ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਧੂਬਰੀ, ਦਾਰੰਗ,ਬਾਰਪੇਟਾ ਅਤੇ ਮੋਰੀਗਾਂਵ ਸ਼ਾਮਲ ਹਨ। ਕੁੱਲ 47,103 ਪ੍ਰਭਾਵਿਤ ਲੋਕਾਂ ਨੇ 612 ਕੈਂਪਾਂ ਵਿਚ ਸ਼ਰਨ ਲਈ ਹੈ, ਜਦੋਂ ਕਿ 4,18,614 ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News