ਟੋਕਰੀ ’ਚ ਸਿਹਰਾ, ਹੱਥ ’ਚ ਪੈਂਟ ਫੜ ਲਾੜੀ ਵਿਆਹੁਣ ਨਿਕਲਿਆ ਲਾੜਾ, ਗੋਡੇ-ਗੋਡੇ ਪਾਣੀ ’ਚੋਂ ਲੰਘੇ ਬਰਾਤੀ
Wednesday, Aug 04, 2021 - 12:40 PM (IST)
ਫਰੂਖਾਬਾਦ— ਵਿਆਹ ਹੋਵੇ ਜਾਂ ਨਿਕਾਹ, ਬੇਹੱਦ ਖੂਬਸੂਰਤ ਦਿੱਸਣਾ ਹਰ ਲਾੜੇ-ਲਾੜੀ ਦਾ ਸੁਫ਼ਨਾ ਹੁੰਦਾ ਹੈ ਪਰ ਕਹਿੰਦੇ ਨੇ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ’ਚ ਹੜ੍ਹ ਦੇ ਕਹਿਰ ਕਾਰਨ ਲੋਕਾਂ ਨੂੰ ਵਿਆਹਾਂ-ਸ਼ਾਦੀਆਂ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ’ਚ ਘਿਰੇ ਪਿੰਡ ਪੰਖੀਆ ਨਗਲਾ ’ਚ ਇਕ ਲਾੜਾ ਟੋਕਰੀ ’ਚ ਸਿਹਰਾ, ਹੱਥ ’ਚ ਪੈਂਟ ਲੈ ਕੇ ਲਾੜੀ ਵਿਆਹੁਣ ਨਿਕਲਿਆ। 2-2 ਫੁੱਟ ਪਾਣੀ ’ਚ ਬਰਾਤੀ ਤੁਰਦੇ ਗਏ। ਹੜ੍ਹ ਕਾਰਨ ਲਾੜਾ ਬਿਨਾਂ ਪੈਂਟ ਅਤੇ ਸਿਹਰੇ ਦੇ ਬਰਾਤ ਲੈ ਕੇ ਗਿਆ। ਬਸ ਇੰਨਾ ਹੀ ਨਹੀਂ ਬਰਾਤੀ ਵੀ ਅੱਧੇ ਕੱਪੜਿਆਂ ਵਿਚ ਹੜ੍ਹ ਦੇ ਪਾਣੀ ਵਿਚਾਲੇ ਦੂਜੇ ਪਿੰਡ ਵਿਚ ਪੈਦਲ ਹੀ ਗਏ। ਉੱਥੇ ਲਾੜੇ ਨੂੰ ਪੈਂਟ ਅਤੇ ਸਿਹਰਾ ਪਹਿਨਾਇਆ ਗਿਆ ਫਿਰ ਬਰਾਤ ਉੱਨਾਵ ਲਈ ਰਵਾਨਾ ਹੋ ਗਈ। ਇਸ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ: ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ, PM ਮੋਦੀ ਨੇ ਕਿਹਾ- ਸਫ਼ਲਤਾ ਹਰ ਭਾਰਤੀ ਨੂੰ ਕਰੇਗੀ ਪ੍ਰੇਰਿਤ
ਦਰਅਸਲ ਮਊਦਰਵਾਜਾ ਥਾਣੇ ਦੇ ਪਿੰਡ ਪੰਖੀਆ ਨਗਲਾ ਦੇ ਯਾਸੀਨ ਖਾਨ ਨੇ ਆਪਣੇ ਪੁੱਤਰ ਮੋਹਸਿਨ ਦਾ ਨਿਕਾਹ ਜ਼ਿਲ੍ਹਾ ਉੱਨਾਵ ਦੇ ਸ਼ੁਕਲਾਗੰਜ ’ਚ ਤੈਅ ਹੋਇਆ ਸੀ। ਕਾਜੀ ਨੇ ਨਿਕਾਹ ਲਈ ਮੰਗਲਵਾਰ ਦੀ ਤਾਰੀਖ਼ ਤੈਅ ਕੀਤੀ ਪਰ ਨਾ ਤਾਂ ਲਾੜੇ ਨੂੰ ਪਤਾ ਸੀ ਅਤੇ ਨਾ ਹੀ ਲਾੜੀ ਨੂੰ ਕਿ ਦੋਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਦੌਰ ’ਚੋਂ ਲੰਘਣਾ ਪਵੇਗਾ। ਇਨ੍ਹਾਂ ਦੋਹਾਂ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ।
ਇਹ ਵੀ ਪੜ੍ਹੋ: ਦਿੱਲੀ ’ਚ 9 ਸਾਲਾ ਬੱਚੀ ਨਾਲ ਦਰਿੰਦਗੀ, ਪੀੜਤ ਪਰਿਵਾਰ ਨੂੰ ਮਿਲਣ ਮਗਰੋਂ ਰਾਹੁਲ ਬੋਲੇ- ਮੈਂ ਉਨ੍ਹਾਂ ਨਾਲ ਹਾਂ
ਮੋਹਸਿਨ ਦੀ ਬਰਾਤ ਨਿਕਲੀ ਪਰ ਜੀਜਾ ਨਾ ਸ਼ੇਰਵਾਨੀ ਅਤੇ ਨਾ ਹੀ ਸਿਹਰਾ ਸਜਾਉਣ ਦੀ ਰਸਮ ਅਦਾ ਕਰ ਸਕੇ। ਲਾੜੇ ਨੂੰ ਪੈਦਲ ਹੀ ਹੱਥ ’ਚ ਪੈਂਟ ਫੜ ਕੇ ਹੜ੍ਹ ਦੇ ਪਾਣੀ ’ਚੋਂ ਲੰਘਣਾ ਪਿਆ। ਬਰਾਤੀ ਅਤੇ ਪਰਿਵਾਰ ਵਾਲੇ ਵੀ ਪਾਣੀ ’ਚ ਹੀ ਤੁਰ ਕੇ ਬਿਲਾਵਲਪੁਰ ਤੱਕ ਪੈਦਲ ਹੀ ਗਏ। ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਲਾੜਾ, ਲਾੜੀ ਨੂੰ ਵਿਆਹੁਣ ਨਿਕਲਿਆ।