ਇਸ ਸਾਲ ਹੜ੍ਹ ਨਾਲ 1900 ਲੋਕਾਂ ਦੀ ਮੌਤ, 30 ਲੱਖ ਤੋਂ ਵਧ ਹੋਏ ਬੇਘਰ

12/27/2019 10:27:51 AM

ਨਵੀਂ ਦਿੱਲੀ— ਉੱਤਰ ਭਾਰਤ 'ਚ ਇਸ ਸਾਲ ਹੜ੍ਹ ਨਾਲ 1900 ਲੋਕਾਂ ਦੀ ਮੌਤ ਹੋ ਗਈ ਅਤੇ 30 ਲੱਖ ਤੋਂ ਵਧ ਲੋਕ ਬੇਘਰ ਹੋਏ ਹਨ। ਇਕ ਨਵੀਂ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਮੌਸਮ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਲਵਾਯੂ ਤਬਦੀਲੀ ਕਾਰਨ ਹਨ। ਬ੍ਰਿਟੇਨ ਦੇ ਇਕ ਸੰਗਠਨ ਨੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ, ਜਿਸ 'ਚ ਕਿਹਾ ਗਿਆ ਹੈ ਕਿ ਚੱਕਰਵਾਤ ਫਾਨੀ ਵਰਗੀਆਂ ਭਿਆਨਕ ਮੌਸਮੀ ਘਟਨਾਵਾਂ ਤੋਂ 10 ਅਰਬ ਡਾਲਰ ਦਾ ਨੁਕਸਾਨ ਹੋਇਆ ਅਤੇ ਦੇਸ਼ ਭਰ 'ਚ ਇਕ ਕਰੋੜ ਦਰੱਖਤ ਉਖੜ ਗਏ। 

ਭਾਰਤ 'ਚ ਆਇਆ ਸਭ ਤੋਂ ਸ਼ਕਤੀਸ਼ਾਲੀ ਤੂਫਾਨ
ਰਿਪੋਰਟ ਅਨੁਸਾਰ,''ਚੱਕਰਵਾਤ ਫਾਨੀ 20 ਸਾਲਾਂ 'ਚ ਭਾਰਤ 'ਚ ਆਇਆ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸੀ। ਇਹ ਤੂਫਾਨ 2 ਤੋਂ 4 ਮਈ 2019 'ਚ ਭਾਰਤ ਅਤੇ ਬੰਗਲਾਦੇਸ਼ ਪਹੁੰਚਿਆ। ਇਸ ਦੇ ਅਸਰ ਨਾਲ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।'' ਰਿਪੋਰਟ 'ਚ ਕਿਹਾ ਗਿਆ,''ਮਈ ਅਤੇ ਜੂਨ 'ਚ ਏਸ਼ੀਆ 'ਚ 28 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ। ਚੱਕਰਵਾਤ ਫਾਨੀ ਭਾਰਤ ਅਤੇ ਬੰਗਲਾਦੇਸ਼ 'ਚ ਆਇਆ, ਚੀਨ ਦੇ ਕੁਝ ਹਿੱਸਿਆਂ 'ਚ 60 ਸਾਲ ਦੀ ਤੁਲਨਾ 'ਚ ਜ਼ਿਆਦਾਤਰ ਬਾਰਸ਼ ਹੋਈ, ਉੱਥੇ ਹੀ ਉੱਤਰ ਭਾਰਤ 'ਚ ਮਜ਼ਬੂਤ ਮਾਨਸੂਨ ਤੋਂ ਕਈ ਹਿੱਸਿਆਂ 'ਚ ਹੜ੍ਹ ਆਈ, ਜਿਸ 'ਚ 1900 ਲੋਕ ਮਾਰੇ ਗਏ।''

ਭਾਰਤ 'ਚ ਹਨ੍ਹੇਰੀ ਤੂਫਾਨ ਆਮ ਤੋਂ 50 ਫੀਸਦੀ ਵਧੇ ਹਨ
ਰਿਪੋਰਟ 'ਚ ਕਿਹਾ ਗਿਆ,''ਇਸ ਦਾ ਇਕ ਕਾਰਨ ਇਹ ਹੈ ਕਿ ਅਜਿਹਾ ਵਾਤਾਵਰਣ ਜੋ ਗਰਮ ਹੋਵੇ, ਉਹ ਵਧ ਸਟੀਮ (ਭਾਫ਼) ਗ੍ਰਹਿਣ ਕਰ ਸਕਦਾ ਹੈ। ਦੁਨੀਆ 'ਚ ਹਾਲੇ ਤੱਕ ਤਾਪਮਾਨ ਇਕ ਡਿਗਰੀ ਸੈਲਸੀਅਸ ਵਧਿਆ ਹੈ।'' ਇਸ ਨੇ ਕਿਹਾ ਕਿ ਉੱਤਰ ਭਾਰਤ 'ਚ ਹਨ੍ਹੇਰੀ ਤੂਫਾਨ ਆਮ ਤੋਂ 50 ਫੀਸਦੀ ਵਧੇ ਹਨ ਅਤੇ ਇਸ ਦੀ ਮਿਆਦ 80 ਫੀਸਦੀ ਲੰਬੀ ਹੋਈ ਹੈ।


DIsha

Content Editor

Related News