Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
Friday, Jan 12, 2024 - 04:14 PM (IST)
ਨੈਸ਼ਨਲ ਡੈਸਕ : ਉਡਾਣਾਂ ਵਿੱਚ ਸੇਵਾਵਾਂ ਨੂੰ ਲੈ ਕੇ ਯਾਤਰੀਆਂ ਦੀਆਂ ਸ਼ਿਕਾਇਤਾਂ ਹਰ ਰੋਜ਼ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਯਾਤਰੀਆਂ ਨੇ ਵੱਖ-ਵੱਖ ਏਅਰਲਾਈਨਜ਼ ਨੂੰ ਉਡਾਣਾਂ 'ਚ ਸੇਵਾ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਹਨ। ਸੀਟਾਂ, ਲਾਈਟਾਂ, ਕੁਸ਼ਨਾਂ ਅਤੇ ਖਾਣੇ ਸਬੰਧੀ ਵਧੇਰੇ ਸ਼ਿਕਾਇਤਾਂ ਆਈਆਂ ਹਨ। ਹਾਲ ਹੀ 'ਚ ਏਅਰ ਇੰਡੀਆ ਦੀ ਫਲਾਈਟ ਲੈ ਰਹੀ ਇਕ ਔਰਤ ਨੇ ਮਾਸਾਹਾਰੀ ਭੋਜਨ ਪਰੋਸਣ 'ਤੇ ਏਅਰਲਾਈਨ ਦੀ ਆਲੋਚਨਾ ਕੀਤੀ ਹੈ। ਵੀਰਾ ਜੈਨ ਨਾਂ ਦੀ ਔਰਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਆਪਣੇ ਪੀਐੱਨਆਰ ਨੰਬਰ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
ਦਰਅਸਲ, ਵੀਰਾ ਜੈਨ ਨੇ ਕਾਲੀਕਟ ਤੋਂ ਮੁੰਬਈ ਵਿਚਕਾਰ ਫਲਾਈਟ ਦੀ ਟਿਕਟ ਬੁੱਕ ਕੀਤੀ ਸੀ। ਇਸ ਦੌਰਾਨ ਉਸਨੇ ਸ਼ਾਕਾਹਾਰੀ ਭੋਜਨ ਦਾ ਆਰਡਰ ਦਿੱਤਾ ਪਰ ਵੀਰਾ ਜੈਨ ਨੂੰ ਫਲਾਈਟ ਵਿੱਚ ਨਾਨ ਵੈਜ ਫੂਡ ਮਿਲ ਗਿਆ। ਇਸ ਤੋਂ ਬਾਅਦ ਉਸ ਨੇ ਏਅਰ ਇੰਡੀਆ ਦੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਇਸ ਦੀ ਸ਼ਿਕਾਇਤ ਕੀਤੀ। ਏਅਰ ਇੰਡੀਆ ਨੇ ਵੀਰਾ ਜੈਨ ਨੂੰ ਡਾਇਰੈਕਟ ਮੈਸੇਜ ਭੇਜਣ ਲਈ ਕਿਹਾ। ਉਸ ਦੀ ਇਹ ਪੋਸਟ ਮਿੰਟਾਂ ਵਿੱਚ ਵਾਇਰਲ ਹੋ ਗਈ। ਕੁਝ ਉਪਭੋਗਤਾਵਾਂ ਨੇ ਏਅਰਲਾਈਨ ਦੀ ਖ਼ਰਾਬ ਭੋਜਨ ਸੇਵਾ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ
ਵੀਰਾ ਜੈਨ ਨੇ ਪੋਸਟ 'ਚ ਕਿਹਾ, "ਏਅਰ ਇੰਡੀਆ ਦੀ ਫਲਾਈਟ AI582 ਵਿੱਚ ਮੈਨੂੰ ਚਿਕਨ ਦੇ ਟੁਕੜਿਆਂ ਨਾਲ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ। ਮੈਂ ਕਾਲੀਕਟ ਏਅਰਪੋਰਟ ਤੋਂ ਫਲਾਈਟ 'ਚ ਸਵਾਰ ਹੋਈ ਸੀ। ਇਸ ਉਡਾਣ ਨੇ 18:40 'ਤੇ ਟੇਕ ਆਫ ਹੋਣਾ ਸੀ ਪਰ ਇਹ 7 ਵਜੇ ਹਵਾਈ ਅੱਡੇ ਤੋਂ ਰਵਾਨਾ ਹੋਈ। ਵੀਰਾ ਜੈਨ ਦੁਆਰਾ ਸਾਂਝੇ ਕੀਤੇ ਗਏ ਫੂਡ ਪੈਕੇਟ ਦੀਆਂ ਤਸਵੀਰਾਂ ਵਿੱਚ ਸਾਫ਼ ਤੌਰ 'ਤੇ ਚਿਕਨ ਦੇ ਟੁਕੜਿਆਂ ਦੇ ਨਾਲ ਰੈਪਰ 'ਤੇ ਲਿਖਿਆ "ਸ਼ਾਕਾਹਾਰੀ ਭੋਜਨ" ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਡਰੱਗ ਮਾਮਲੇ 'ਚ ਕਸੂਤੇ ਫਸੇ ਬਿਕਰਮ ਮਜੀਠੀਆ, SIT ਵਲੋਂ ਚੌਥੀ ਵਾਰ ਸੰਮਨ ਜਾਰੀ
ਜੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅੱਗੇ ਕਿਹਾ, "ਜਦੋਂ ਮੈਂ ਕੈਬਿਨ ਸੁਪਰਵਾਈਜ਼ਰ ਨੂੰ ਸੂਚਿਤ ਕੀਤਾ, ਤਾਂ ਉਸਨੇ ਮੁਆਫ਼ੀ ਮੰਗੀ ਅਤੇ ਮੈਨੂੰ ਦੱਸਿਆ ਕਿ ਮੇਰੇ ਅਤੇ ਮੇਰੇ ਦੋਸਤ ਤੋਂ ਇਲਾਵਾ ਇਸ ਮੁੱਦੇ 'ਤੇ ਇਕ ਤੋਂ ਵੱਧ ਸ਼ਿਕਾਇਤਾਂ ਮਿਲਿਆ ਸਨ। ਜਦੋਂ ਮੈਂ ਚਾਲਕ ਦਲ ਨੂੰ ਕਿਹਾ ਕਿ ਇਸ ਦੀ ਸੂਚਨਾ ਬਾਕੀ ਸ਼ਾਕਾਹਾਰੀ ਲੋਕਾਂ ਨੂੰ ਦਿੱਤੀ ਜਾਵੇ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ - Gold Silver Price: ਲੋਹੜੀ ਦੇ ਤਿਉਹਾਰ ਤੋਂ ਪਹਿਲਾ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਕਿੰਨੀ ਹੋਈ ਕੀਮਤ
ਵੀਰਾ ਜੈਨ ਦੀਆਂ ਮੁਸ਼ਕਲਾਂ ਏਅਰ ਇੰਡੀਆ ਕਾਲੀਕਟ-ਮੁੰਬਈ ਫਲਾਈਟ 'ਚ ਖ਼ਰਾਬ ਖਾਣੇ ਤੋਂ ਵੀ ਵਧ ਗਈਆਂ। ਸ਼ਾਮ 6:40 'ਤੇ ਰਵਾਨਾ ਹੋਣ ਵਾਲੀ AI582 ਨੇ ਇਕ ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਉਸ ਦੇ ਦੋਸਤ ਦੀ ਅਹਿਮਦਾਬਾਦ ਨੂੰ ਜਾਣ ਵਾਲੀ ਰੇਲਗੱਡੀ ਖ਼ਤਰੇ ਵਿਚ ਪੈ ਗਈ। ਜੈਨ ਦੇ ਸੋਸ਼ਲ ਮੀਡੀਆ 'ਤੇ ਉਸ ਦੇ "ਸ਼ਾਕਾਹਾਰੀ" ਭੋਜਨ ਵਿੱਚ ਮਿਲੇ ਚਿਕਨ ਦੀ ਖ਼ਬਰ ਜੰਗਲ ਵਿੱਚ ਅੱਗ ਵਾਂਗ ਫੈਲ ਗਈ। ਸ਼ਿਕਾਇਤਕਰਤਾ ਨੇ ਡੀਜੀਸੀਏ ਅਤੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਟੈਗ ਕਰਦੇ ਹੋਏ ਜਵਾਬਦੇਹੀ ਅਤੇ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ - SpiceJet ਦੇ CEO ਦਾ ਵੱਡਾ ਐਲਾਨ, ਲਕਸ਼ਦੀਪ-ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕਰਨਗੇ ਵਿਸ਼ੇਸ਼ ਉਡਾਣਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8