ਕਿਵੇਂ ਦੂਰ ਹੋਣਗੀਆਂ CBSE ਦੇ Evaluation System ਦੀਆਂ ਖ਼ਾਮੀਆਂ ? ਮਾਹਿਰਾਂ ਨੇ ਦਿੱਤੇ ਇਹ ਸੁਝਾਅ
Tuesday, Jul 28, 2026 - 12:04 PM (IST)
ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਚੈਕਿੰਗ ਸਿਸਟਮ 'ਚ ਸਾਹਮਣੇ ਆਈਆਂ ਖਾਮੀਆਂ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਨਤੀਜਿਆਂ 'ਚ ਗੜਬੜੀਆਂ, ਅੰਕਾਂ ਦੀ ਰੀ-ਇਵੈਲੁਏਸ਼ਨ (ਮੁੜ ਗਿਣਤੀ) 'ਚ ਵੱਡਾ ਫ਼ਰਕ ਅਤੇ ਆਂਸਰ ਸ਼ੀਟਸ ਦੀ ਜਾਂਚ 'ਚ ਹੋਈਆਂ ਲਾਪਰਵਾਹੀਆਂ ਕਾਰਨ ਵਿਦਿਆਰਥੀਆਂ, ਮਾਪਿਆਂ ਅਤੇ ਸਿੱਖਿਆ ਮਾਹਿਰਾਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।
ਕਈ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਰੀ-ਇਵੈਲੁਏਸ਼ਨ ਤੋਂ ਬਾਅਦ ਉਨ੍ਹਾਂ ਦੇ ਅੰਕਾਂ 'ਚ ਵੱਡਾ ਫ਼ਰਕ ਦੇਖਣ ਨੂੰ ਮਿਲਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਵਾਰ ਆਂਸਰ ਸ਼ੀਟਸ ਦੀ ਚੈਕਿੰਗ ਬੇਹੱਦ ਲਾਪਰਵਾਹੀ ਨਾਲ ਕੀਤੀ ਗਈ ਸੀ। ਮਾਰਕਿੰਗ 'ਚ ਗੜਬੜੀ ਕਾਰਨ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਦਾਖਲੇ ਦੀਆਂ ਪ੍ਰਕਿਰਿਆਵਾਂ ਦੌਰਾਨ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਚੈਕਿੰਗ ਦੀਆਂ ਗੜਬੜੀਆਂ ਕਾਰਨ ਉਨ੍ਹਾਂ ਨੂੰ ਉਨ੍ਹਾਂ ਦੇ ਫੇਵਰੇਟ ਕਾਲਜ ਤੇ ਯੂਨੀਵਰਸਿਟੀ 'ਚ ਦਾਖ਼ਲਾ ਮਿਲਣ 'ਚ ਮੁਸ਼ਕਲ ਹੋ ਰਹੀ ਹੈ।
ਇਹ ਵੀ ਪੜ੍ਹੋ- ''ਸਾਡੇ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਇਸ ਮਾਮਲੇ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਆਂਸਰ ਸ਼ੀਟਸ ਚੈੱਕ ਕਰਨ ਵਾਲੇ ਇਵੈਲੁਏਟਰਜ਼ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਪ੍ਰੀਖਿਆਵਾਂ ਵਿਦਿਆਰਥੀਆਂ ਦਾ ਭਵਿੱਖ ਤੈਅ ਕਰਨ 'ਚ ਸਭ ਤੋਂ ਵੱਡਾ ਰੋਲ ਅਦਾ ਕਰਦੀਆਂ ਹਨ। ਜੇਕਰ ਇਨ੍ਹਾਂ ਦੀ ਮਾਰਕਿੰਗ ਠੀਕ ਢੰਗ ਨਾਲ ਨਾ ਕੀਤੀ ਗਈ ਤਾਂ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਬੇਲੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਾਹਿਰਾਂ ਮੁਤਾਬਕ ਮਾਰਕਿੰਗ ਸਿਸਟਮ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਤਕਨਾਲੋਜੀ ਦੇ ਪ੍ਰਯੋਗ ਅਤੇ ਆਂਸਰ ਸ਼ੀਟਸ ਦੀਆਂ ਡਿਜੀਟਲ ਕਾਪੀਆਂ ਵਿਦਿਆਰਥੀਆਂ ਨੂੰ ਆਸਾਨੀ ਨਾਲ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਪ੍ਰੀਖਿਆ 'ਚ ਉਨ੍ਹਾਂ ਦੀ ਮਾਰਕਿੰਗ ਸਹੀ ਢੰਗ ਨਾਲ ਹੋਈ ਵੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਮਾਹਿਰਾਂ ਮੁਤਾਬਕ ਰੀਇਵੈਲੂਏਸ਼ਨ ਅਤੇ ਆਂਸਰ ਸ਼ੀਟਸ ਦੀਆਂ ਫੋਟੋਕਾਪੀਆਂ ਮੰਗਵਾਉਣ ਲਈ ਲਈਆਂ ਜਾਣ ਵਾਲੀਆਂ ਭਾਰੀ ਫੀਸਾਂ ਨੂੰ ਵੀ ਘੱਟ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਹਰ ਵਿਦਿਆਰਥੀ, ਜੋ ਰੀ-ਇਵੈਲੁਏਸ਼ਨ ਕਰਵਾਉਣਾ ਚਾਹੇ, ਅਸਾਨੀ ਨਾਲ ਕਰਵਾ ਸਕੇ।
ਇਹ ਵੀ ਪੜ੍ਹੋ- ਭਾਰਤ ਤੋਂ ਦੁਬਈ ਜਾਂਦੇ ਜਹਾਜ਼ 'ਚੋਂ ਨਿਕਲਣ ਲੱਗ ਪਿਆ ਧੂੰਆਂ ! 194 ਯਾਤਰੀ ਸੀ ਸਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
