ਸਮੁੰਦਰੀ ਫੌਜ ਦੇ ਜੰਗੀ ਬੇੜਿਆਂ ਲਈ ਖਰੀਦੇ ਜਾਣਗੇ ਬ੍ਰਹਿਮੋਸ ਲਾਂਚਰ ਸਿਸਟਮ, 661 ਕਰੋੜ ਰੁਪਏ ਦੀ ਡੀਲ

Wednesday, Oct 07, 2026 - 01:58 PM (IST)

ਸਮੁੰਦਰੀ ਫੌਜ ਦੇ ਜੰਗੀ ਬੇੜਿਆਂ ਲਈ ਖਰੀਦੇ ਜਾਣਗੇ ਬ੍ਰਹਿਮੋਸ ਲਾਂਚਰ ਸਿਸਟਮ, 661 ਕਰੋੜ ਰੁਪਏ ਦੀ ਡੀਲ

ਨਵੀਂ ਦਿੱਲੀ (ਏਜੰਸੀ)- ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ਾਂ ਲਈ ਬ੍ਰਹਿਮੋਸ ਫਾਇਰ ਕੰਟਰੋਲ ਸਿਸਟਮ ਅਤੇ ਲਾਂਚਰਾਂ ਦੀ ਖ਼ਰੀਦ ਲਈ ਲੱਗਭਗ 661 ਕਰੋੜ ਰੁਪਏ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ। ਬ੍ਰਹਿਮੋਸ ਹਥਿਆਰ ਪ੍ਰਣਾਲੀ ਸਮੁੰਦਰੀ ਮੁਹਿੰਮਾਂ ਲਈ ਸਤ੍ਹਾ ਤੋਂ ਸਤ੍ਹਾ ’ਤੇ ਵਾਰ ਕਰਨ ਵਾਲੀ ਸਮੁੰਦਰੀ ਫੌਜ ਦੀ ਮੁੱਖ ਮਿਜ਼ਾਈਲ ਪ੍ਰਣਾਲੀ ਹੈ। ਇਹ ਸੁਪਰਸੋਨਿਕ ਰਫਤਾਰ ਨਾਲ ਪੂਰੀ ਸਟੀਕਤਾ ਨਾਲ ਸਮੁੰਦਰੀ ਅਤੇ ਜ਼ਮੀਨੀ ਨਿਸ਼ਾਨਿਆਂ ’ਤੇ ਲੰਮੀ ਦੂਰੀ ਤੋਂ ਨਿਸ਼ਾਨਾ ਲਗਾਉਣ ਵਿਚ ਸਮਰੱਥ ਹੈ।

ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ਾਂ ਲਈ ਬ੍ਰਹਿਮੋਸ ਫਾਇਰ ਕੰਟਰੋਲ ਸਿਸਟਮ ਅਤੇ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ਾਂ ਲਈ ਲਾਂਚਰਾਂ ਦੀ ਖ਼ਰੀਦ ਲਈ ‘ਭਾਰਤੀ ਆਈ. ਡੀ. ਡੀ. ਐੱਮ.’ ਸ਼੍ਰੇਣੀ ਵਿਚ ਬ੍ਰਹਿਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ (ਬੀ. ਏ. ਪੀ. ਐੱਲ.) ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ। ਆਈ. ਡੀ. ਡੀ. ਐੱਮ. ਤੋਂ ਭਾਵ ‘ਦੇਸੀ ਤੌਰ ’ਤੇ ਡਿਜ਼ਾਈਨ ਕੀਤੇ, ਵਿਕਸਿਤ ਕੀਤੇ ਅਤੇ ਬਣਾਏ ਗਏ’ ਨਾਲ ਸਬੰਧਤ ਹੈ।


author

cherry

Content Editor

Related News