ਦਿੱਲੀ ਦੇ MCD ਸਕੂਲਾਂ ''ਚ ਬਦਲੇਗਾ ਮਿਡ-ਡੇ ਮੀਲ; ਬੱਚਿਆਂ ਦੀ ਥਾਲੀ ''ਚ ਸਜਾਈਆਂ ਜਾਣਗੀਆਂ ਇਹ ਚੀਜ਼ਾਂ

Thursday, Oct 08, 2026 - 10:15 AM (IST)

ਦਿੱਲੀ ਦੇ MCD ਸਕੂਲਾਂ ''ਚ ਬਦਲੇਗਾ ਮਿਡ-ਡੇ ਮੀਲ; ਬੱਚਿਆਂ ਦੀ ਥਾਲੀ ''ਚ ਸਜਾਈਆਂ ਜਾਣਗੀਆਂ ਇਹ ਚੀਜ਼ਾਂ

ਨਵੀਂ ਦਿੱਲੀ (ਏਜੰਸੀ) - ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਦੇ ਸਕੂਲਾਂ ’ਚ ਬੱਚਿਆਂ ਨੂੰ ਮਿਲਣ ਵਾਲੇ ਮਿਡ-ਡੇ ਮੀਲ ਦੇ ਮੈਨਿਊ ’ਚ ਜਲਦ ਬਦਲਾਅ ਕੀਤਾ ਜਾਵੇਗਾ। ਲੱਗਭਗ 1,500 ਐੱਮ. ਸੀ. ਡੀ. ਸਕੂਲਾਂ ’ਚ ਨਵੰਬਰ ਤੋਂ ਬੱਚਿਆਂ ਨੂੰ ਓਟਸ ਕੁਕੀਜ਼, ਫਲ, ਖੀਰ ਅਤੇ ਸਾਂਭਰ-ਚੌਲ ਵਰਗੇ ਵਿਅੰਜਨ ਵੀ ਦਿੱਤੇ ਜਾਣਗੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਨਿਗਮ ਆਪਣੇ ਲੱਗਭਗ 1,500 ਸਕੂਲਾਂ ’ਚ ਨਵੰਬਰ ਤੋਂ ਵੰਨ-ਸੁਵੰਨਤਾ ਵਾਲੀ ਅਤੇ ਪੌਸ਼ਟਿਕ ਵਿਅੰਜਨ ਸੂਚੀ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ : Big Breaking : ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ

ਉਨ੍ਹਾਂ ਦੱਸਿਆ ਕਿ ਸਕੂਲ ਦੀ ਰਸੋਈ ਸੰਚਾਲਿਤ ਕਰਨ ਵਾਲੀਆਂ ਨਵੀਆਂ ਏਜੰਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਰੋਜ਼ਾਨਾ ਦੇ ਸਾਧਾਰਨ ਭੋਜਨ ਨਾਲ ਘੱਟੋ-ਘੱਟ ਇਕ ‘ਵਿਸ਼ੇਸ਼’ ਵਿਅੰਜਨ ਜ਼ਰੂਰ ਜੋੜਨ, ਤਾਂ ਜੋ ਪੌਸ਼ਟਿਕ ਭੋਜਨ ਬੱਚਿਆਂ ਨੂੰ ਵੱਧ ਪਸੰਦ ਆਵੇ। ਇਸ ਦੇ ਤਹਿਤ ਫਲ ਅਤੇ ਖੀਰ ਤੋਂ ਇਲਾਵਾ ਓਟਸ ਕੇਕ ਅਤੇ ਬਿਸਕੁਟ ਵਰਗੇ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਐੱਮ. ਸੀ. ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਅਸੀਂ ਏਜੰਸੀਆਂ ਨੂੰ ਕੁਝ ਵਾਧੂ ਕਰਨ ਲਈ ਕਹਿ ਰਹੇ ਹਾਂ। ਰੋਜ਼ ਇੱਕੋ ਤਰ੍ਹਾਂ ਦਾ ਖਾਣਾ ਖਾਣ ਨਾਲ ਬੱਚੇ ਅੱਕ ਜਾਂਦੇ ਹਨ। ਜੇ ਉਨ੍ਹਾਂ ਹੀ ਸਮੱਗਰੀਆਂ ਤੋਂ ਬਿਸਕੁਟ ਵਰਗੀ ਕੋਈ ਚੀਜ਼ ਬਣਾਈ ਜਾਵੇ ਜਾਂ ਭੋਜਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇ, ਜੋ ਬੱਚਿਆਂ ਨੂੰ ਪਸੰਦ ਆਵੇ, ਤਾਂ ਉਹ ਉਸ ਨੂੰ ਵੱਧ ਚਾਅ ਨਾਲ ਖਾਣਗੇ।’’

ਇਹ ਵੀ ਪੜ੍ਹੋ : ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ

ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਵਿਅੰਜਨ ਸੂਚੀ ’ਚ ਸਾਂਭਰ-ਚੌਲ ਨੂੰ ਸ਼ਾਮਲ ਕੀਤਾ ਜਾਵੇਗਾ, ਜਦਕਿ ਮੌਜੂਦਾ ਸਮੇਂ ’ਚ ਦਿੱਤੇ ਜਾਣ ਵਾਲੇ ਪੂਰੀ-ਆਲੂ, ਦਾਲ-ਚੌਲ ਅਤੇ ਛੋਲੇ-ਚੌਲ ਵਰਗੇ ਭੋਜਨ ਜਾਰੀ ਰਹਿਣਗੇ। ਇਸ ਤੋਂ ਇਲਾਵਾ ਏਜੰਸੀਆਂ ਨੂੰ ਭੋਜਨ ਦੀ ਤਿਆਰੀ ’ਚ ਵੀ ਵੰਨ-ਸੁਵੰਨਤਾ ਲਿਆਉਣ ਲਈ ਕਿਹਾ ਜਾਵੇਗਾ, ਜਿਸ ’ਚ ਹਫ਼ਤੇ ’ਚ 2 ਵਾਰ ਕਣਕ ਤੇ ਰਾਗੀ ਤੋਂ ਬਣਿਆ ਹਲਵਾ ਪਰੋਸਿਆ ਜਾਵੇਗਾ।

ਇਹ ਵੀ ਪੜ੍ਹੋ : ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News