ਓਡੀਸ਼ਾ ''ਚ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ, ਹਸਪਤਾਲ ''ਚ ਲੜ ਹੀ ਜ਼ਿੰਦਗੀ ਦੀ ਜੰਗ

01/24/2022 6:47:18 PM

ਪੁਰੀ (ਭਾਸ਼ਾ)- ਓਡੀਸ਼ਾ ਦੇ ਪੁਰੀ ਸ਼ਹਿਰ 'ਚ 5 ਸਾਲਾ ਇਕ ਬੱਚੀ ਨਾਲ ਉਸ ਦੇ ਘਰ ਦੀ ਛੱਤ 'ਤੇ ਜਬਰ ਜ਼ਿਨਾਹ ਕੀਤਾ ਗਿਆ, ਜੋ ਕਟਕ ਦੇ ਐੱਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ 'ਚ ਜ਼ਿੰਦਗੀ ਦੀ ਜੰਗ ਲੜ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਬੱਚੀ ਨੂੰ ਘਰ ਦੀ ਛੱਤ 'ਤੇ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀ ਬੱਚੀ ਦੇ ਪਰਿਵਾਰ ਦੀ ਜਾਣ-ਪਛਾਣ ਦਾ ਹੈ। ਅਧਿਕਾਰੀ ਅਨੁਸਾਰ, ਬੱਚੀ ਦੀ ਚੀਕ ਸੁਣ ਕੇ ਉਸ ਦੀ ਮਾਂ ਛੱਤ 'ਤੇ ਪਹੁੰਚੀ ਪਰ ਦੋਸ਼ੀ ਉਦੋਂ ਤੱਕ ਦੌੜ ਗਿਆ ਸੀ। 

ਪੁਲਸ ਨੇ ਦੱਸਿਆ ਕਿ ਬੱਚੀ ਨੂੰ ਪੁਰੀ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਹਾਲਤ ਵਿਗੜਨ 'ਤੇ ਉਸ ਨੂੰ ਕਟਕ ਦੇ ਐੱਸ.ਸੀ.ਬੀ. ਹਸਪਤਾਲ ਲਿਜਾਇਆ ਗਿਆ। ਪੁਲਸ ਸੁਪਰਡੈਂਟ ਕੇ.ਵੀ. ਸਿੰਘ ਨੇ ਕਿਹਾ ਕਿ ਜਗਤਸਿੰਘਪੁਰ ਵਾਸੀ ਦੋਸ਼ੀ ਪੇਸ਼ੇ ਤੋਂ ਡਰਾਈਵਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਚਾਰ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਸਿੰਘ ਅਨੁਸਾਰ, ਦੋਸ਼ੀ ਵਿਰੁੱਧ ਆਈ.ਪੀ.ਸੀ. ਦੀ ਧਾਰਾ ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ ਐਕਟ) ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


DIsha

Content Editor

Related News