ਹਰਿਆਣਾ 'ਚ ਮਿਲੇ ਕੋਰੋਨਾਵਾਇਰਸ ਦੇ 5 ਸ਼ੱਕੀ, ਸਿਹਤ ਵਿਭਾਗ 'ਚ ਪਿਆ ਭੜਥੂ

01/28/2020 6:47:51 PM

ਪੰਚਕੁਲਾ (ਉਮੰਗ) — ਚੀਨ 'ਚ ਤਬਾਹੀ ਮਚਾਉਣ ਤੋਂ ਬਾਅਦ ਭਾਰਤ 'ਚ ਦਸਤਕ ਦੇ ਚੁੱਕਾ ਕੋਰੋਨਾ ਵਾਇਰਸ ਹੁਣ ਹਰਿਆਣਾ ਦੇ ਲੋਕਾਂ ਨੂੰ ਵੀ ਆਪਣੀ ਚਪੇਟ 'ਚ ਲੈ ਰਿਹਾ ਹੈ। ਹਰਿਆਣਾ 'ਚ ਕੋਰੋਨਾ ਵਾਇਰਸ ਦੇ 5 ਸ਼ੱਕੀ ਮਾਮਲੇ ਮਿਲਣ ਨਾਲ ਸਿਹਤ ਵਿਭਾਗ 'ਚ ਭੜਥੂ ਪੈ ਗਿਆ ਹੈ। ਇਨ੍ਹਾਂ ਪੰਜ ਮਾਮਲਿਆਂ 'ਚੋਂ 2 ਗੁਰੂਗ੍ਰਾਮ, 1 ਫਰੀਦਾਬਾਦ, 1 ਨੂੰਹ ਅਤੇ 1 ਪਾਨੀਪਤ ਤੋਂ ਸਾਹਮਣੇ ਆਇਆ ਹੈ। ਹਰਿਆਣਾ ਸਿਹਤ ਜਨਰਲ ਡਾਇਰੈਕਟਰ ਡਾ. ਸੂਰਜਭਾਨ ਕੰਬੋਜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਦੇਸ਼ ਦੇ ਸਾਰੇ ਜ਼ਿਲਿਆਂ ਦੇ ਸਿਵਲ ਸਰਜਨ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਐਡਵਾਇਜ਼ਰੀ ਮੁਤਾਬਕ ਹਰਿਆਣਾ ਸਿਹਤ ਵਿਭਾਗ ਨੇ ਵੀ ਚੀਨ ਤੋਂ ਆਉਣ ਵਾਲੇ ਹਰੇਕ ਵਿਅਕਤੀ ਦੇ ਜਾਂਚ ਜਾਰੀ ਅਤੇ ਉਨ੍ਹਾਂ ਨੂੰ ਅੰਡਰ ਆਬਜ਼ਰਵੇਸ਼ਨ 'ਚ ਰੱਖਣ ਤੇ ਸੈਂਪਲ ਲੈਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਤੁਰੰਤ ਪ੍ਰਭਾਵ ਨਾਲ ਪ੍ਰਦੇਸ਼ ਦੇ ਸਾਰੇ ਜ਼ਿਲਿਆਂ 'ਚ ਆਇਸੋਲੇਸ਼ਨ ਵਾਰਡ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਰੇਕ ਜ਼ਿਲਿਆਂ 'ਚ ਰੈਪਿਡ ਰਿਸਪਾਂਸ ਟੀਮ ਬਣਾਈ ਗਈ ਹੈ। ਜੋ ਤੁਰੰਤ ਇਨ੍ਹਾਂ ਨਾਲ ਸੰਪਰਕ 'ਚ ਆ ਕੇ ਇਨ੍ਹਾਂ ਦਾ ਧਿਆਨ ਰੱਖਣਗੇ ਅਤੇ ਮਾਨਿਟਰਿੰਗ ਕਰਨਗੇ।

ਕੋਰੋਨਾ ਵਾਇਰਸ ਦੇ ਲੱਛਣ
ਇਸ ਵਾਇਰਸ ਦੇ ਨਤੀਜੇ ਵਜੋਂ ਬੁਖਾਰ, ਜ਼ੁਕਾਮ, ਸਾਹ ਲੈਣ ਵਿਚ ਤਕਲੀਫ, ਨੱਕ ਵਿਚੋਂ ਪਾਣੀ ਵਹਿਣਾ ਤੇ ਗਲੇ ਵਿਚ ਖਰਾਸ਼ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕੋਰੋਨਾ ਵਾਇਪਸ 'ਚ ਕਿਸੇ ਤਰ੍ਹਾਂ ਦੀ ਕੋਈ ਐਂਟੀਬਾਇਓਟਿਕ ਕੰਮ ਨਹੀਂ ਕਰਦੀ। ਫਲੂ 'ਚ ਦਿੱਤੀ ਜਾਣ ਵਾਲੀ ਐਂਟੀਬਾਇਓਟਿਕ ਵੀ ਇਸ ਵਇਰਸ 'ਚ ਕੰਮ ਨਹੀਂ ਕਰਦੀ। ਹਸਪਤਾਲ 'ਚ ਭਰਤੀ ਕਰਵਾਏ ਜਾਣ ਵਾਲੇ ਵਿਅਕਤੀ ਦੇ ਅੰਗਾਂ ਨੂੰ ਫੇਲ ਹੋਣ ਤੋਂ ਬਚਾਉਣ ਲਈ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਤਰਾ 'ਚ ਤਰਲ ਪਦਾਰਥ ਦਿੱਤਾ ਜਾਂਦਾ ਹੈ।


Harinder Kaur

Content Editor

Related News