ਪੰਜ ਤਾਰਾ ਹੋਟਲ ਦਾ ਸ਼ੈੱਫ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ, 2.69 ਲੱਖ ਦੀ ਨਕਦੀ ਬਰਾਮਦ

Saturday, Mar 21, 2026 - 11:01 PM (IST)

ਪੰਜ ਤਾਰਾ ਹੋਟਲ ਦਾ ਸ਼ੈੱਫ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ, 2.69 ਲੱਖ ਦੀ ਨਕਦੀ ਬਰਾਮਦ

ਨਵੀਂ ਦਿੱਲੀ (ਭਾਸ਼ਾ)- ਇਕ ਪੰਜ ਤਾਰਾ ਹੋਟਲ ’ਚ ਨਾਈਟ ਡਿਊਟੀ ਦੌਰਾਨ ਵੱਖ-ਵੱਖ ਇਲਾਕਿਆਂ ’ਚ ਘੁੰਮ ਕੇ ਮਾਸਟਰ ਚਾਬੀ ਨਾਲ ਘਰਾਂ ’ਚ ਲੱਗੇ ਚਾਈਨੀਜ਼ ਲਾਕ ਖੋਲ੍ਹ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਸ਼ੈੱਫ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਨੀਲੇਸ਼ ਉਰਫ਼ ਨਿਕੇਸ਼ (22) ਵਜੋਂ ਹੋਈ ਹੈ। ਉਸ ਦੇ ਕਬਜ਼ੇ ਤੋਂ ਪੁਲਸ ਨੇ 2.69 ਲੱਖ ਰੁਪਏ ਦੀ ਨਕਦੀ ਅਤੇ ਚੋਰੀ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲਸ ਨੂੰ ਚਕਮਾ ਦੇਣ ਲਈ ਮੁਲਜ਼ਮ ਡਿਊਟੀ ਦੌਰਾਨ ਵਾਰਦਾਤ ਨੂੰ ਅੰਜਾਮ ਦਿੰਦਾ ਸੀ, ਜਿਸ ਨਾਲ ਪੁੱਛਗਿੱਛ ’ਚ ਸਾਬਤ ਕਰ ਸਕੇ ਕਿ ਘਟਨਾ ਦੇ ਸਮੇਂ ਉਹ ਹੋਟਲ ’ਚ ਸੀ।

ਪੁਲਸ ਨੇ ਦੱਸਿਆ ਕਿ 18 ਫਰਵਰੀ ਨੂੰ ਆਰ. ਕੇ. ਪੁਰਮ ਸੈਕਟਰ 1 ਅੰਬੇਡਕਰ ਬਸਤੀ ’ਚ ਚੋਰੀ ਹੋਈ ਸੀ। ਘਰ ’ਚ ਰੱਖੀ ਲੱਗਭਗ 3.50 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਗਏ ਸੀ। ਪੁਲਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸੀ. ਸੀ. ਟੀ. ਵੀ. ਕੈਮਰਾ ਫੁਟੇਜ ’ਚ ਇਕ ਨੌਜਵਾਨ ਘਰ ਦੇ ਅੰਦਰ ਆਉਂਦਾ ਅਤੇ ਲੱਗਭਗ ਅੱਧੇ ਘੰਟੇ ਬਾਅਦ ਚੋਰੀ ਦੇ ਮਾਲ ਦੇ ਨਾਲ ਸਕੂਟੀ ’ਤੇ ਬੈਠ ਕੇ ਫਰਾਰ ਹੁੰਦਾ ਵਿਖਾਈ ਦਿੱਤਾ। ਮੁਖ਼ਬਰ ਦੀ ਮਦਦ ਨਾਲ ਨੌਜਵਾਨ ਦੀ ਪਛਾਣ ਕੇ. ਡੀ. ਕਾਲੋਨੀ ਆਰ. ਕੇ. ਪੁਰਮ ਨਿਵਾਸੀ ਨੀਲੇਸ਼ ਉਰਫ਼ ਨਿਕੇਸ਼ ਵਜੋਂ ਹੋਈ।

ਪੁੱਛਗਿੱਛ ’ਚ ਕਬੂਲਿਆ ਗੁਨਾਹ
ਪੁਲਸ ਟੀਮ ਵੱਲੋਂ ਨੀਲੇਸ਼ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ। ਉਸ ਨੇ ਦੱਸਿਆ ਕਿ ਉਹ ਦਵਾਰਕਾ ਇਲਾਕੇ ’ਚ ਸਥਿਤ ਇਕ ਪੰਜ ਤਾਰਾ ਹੋਟਲ ’ਚ ਸ਼ੈੱਫ ਵਜੋਂ ਕੰਮ ਕਰਦਾ ਸੀ। ਘਟਨਾ ਦੇ ਸਮੇਂ ਉਹ ਹੋਟਲ ’ਚ ਸੀ ਪਰ ਪੁਲਸ ਨੇ ਜਦੋਂ ਸੀ. ਸੀ. ਟੀ. ਵੀ. ਫੁਟੇਜ ਵਿਖਾ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਗੁਨਾਹ ਕਬੂਲ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News