ਤਿਹਾੜ ਜੇਲ੍ਹ ’ਚ ਕੈਦੀ ’ਤੇ ਹਮਲੇ ਦਾ ਦੋਸ਼ੀ ਉਦੇਪੁਰ ਤੋਂ ਗ੍ਰਿਫ਼ਤਾਰ, ਪੁਲਸ ਨੇ 700 ਕਿਲੋਮੀਟਰ ਪਿੱਛਾ ਕਰ ਕੇ ਦਬੋਚਿਆ
Thursday, Aug 06, 2026 - 04:40 AM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਰੋਹਿਤ ਚੌਧਰੀ ਗੈਂਗ ਦੇ ਮੈਂਬਰ ਅਤੇ 4 ਅਪਰਾਧਿਕ ਮਾਮਲਿਆਂ ’ਚ ਭਗੌੜਾ ਐਲਾਨਿਆ ਰਾਹੁਲ ਰਾਵਤ (28) ਨੂੰ ਰਾਜਸਥਾਨ ਦੇ ਉਦੇਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਸੰਗਮ ਵਿਹਾਰ ਨਿਵਾਸੀ ਰਾਹੁਲ ਲੰਬੇ ਸਮੇਂ ਤੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਸਪੈਸ਼ਲ ਸੈੱਲ ਦੀ ਸਾਊਥ-ਵੈਸਟਰਨ ਰੇਂਜ ਦੀ ਟੀਮ ਨੇ ਲੱਗਭਗ 700 ਕਿਲੋਮੀਟਰ ਤੱਕ ਪਿੱਛਾ ਕਰਨ ਅਤੇ 10 ਦਿਨਾਂ ਤੋਂ ਵੱਧ ਸਮੇਂ ਤੱਕ ਉਸ ਦੇ ਨੈੱਟਵਰਕ ’ਤੇ ਨਜ਼ਰ ਰੱਖਣ ਤੋਂ ਬਾਅਦ ਉਦੇਪੁਰ ਦੀ ਅਗਰਵਾਲ ਕਾਲੋਨੀ ਤੋਂ ਉਸ ਨੂੰ ਦਬੋਚ ਲਿਆ।
ਇਹ ਵੀ ਪੜ੍ਹੋ: ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਡੀ. ਸੀ. ਪੀ. ਸਪੈਸ਼ਲ ਸੈੱਲ ਨਾਰਾ ਚੇਤੰਨਿਆ ਅਨੁਸਾਰ ਰਾਹੁਲ ਖਿਲਾਫ਼ ਲੁੱਟ, ਕਤਲ ਦੀ ਕੋਸ਼ਿਸ਼, ਅਗਵਾ, ਧਮਕੀ ਅਤੇ ਆਰਮਜ਼ ਐਕਟ ਸਮੇਤ ਕਈ ਕ੍ਰਿਮੀਨਲ ਕੇਸ ਦਰਜ ਹਨ। ਇਨ੍ਹਾਂ ’ਚ ਸਭ ਤੋਂ ਗੰਭੀਰ ਮਾਮਲਾ ਤਿਹਾੜ ਜੇਲ ਦੇ ਅੰਦਰ ਇਕ ਕੈਦੀ ’ਤੇ ਜਾਨਲੇਵਾ ਹਮਲੇ ਦਾ ਹੈ। ਮਈ, 2023 ’ਚ ਰਾਹੁਲ ਨੇ ਜੇਲ ’ਚ ਬੰਦ ਆਪਣੇ ਸਾਥੀਆਂ ਨਾਲ ਮਿਲ ਕੇ ਨੁਕੀਲੇ ਹਥਿਆਰਾਂ ਨਾਲ ਇਕ ਕੈਦੀ ’ਤੇ ਹਮਲਾ ਕੀਤਾ ਸੀ। ਜੇਲ ਸਟਾਫ਼ ਨੇ ਸਮਾਂ ਰਹਿੰਦੇ ਬਚਾਅ ਕਰ ਕੇ ਉਸ ਦੀ ਜਾਨ ਬਚਾਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
