ਗੈਰ-ਕਾਨੂੰਨੀ ਕੋਲਾ ਮਾਈਨਿੰਗ ਨੂੰ ਲੈ ਕੇ ਐਕਸ਼ਨ ’ਚ ED, ਮਿਊਚੁਅਲ ਫੰਡ ਨਿਵੇਸ਼ ਤੇ 1 ਕਰੋੜ ਦੀ ਨਕਦੀ ਕੀਤੀ ਜ਼ਬਤ

Friday, Jul 31, 2026 - 05:23 PM (IST)

ਗੈਰ-ਕਾਨੂੰਨੀ ਕੋਲਾ ਮਾਈਨਿੰਗ ਨੂੰ ਲੈ ਕੇ ਐਕਸ਼ਨ ’ਚ ED, ਮਿਊਚੁਅਲ ਫੰਡ ਨਿਵੇਸ਼ ਤੇ 1 ਕਰੋੜ ਦੀ ਨਕਦੀ ਕੀਤੀ ਜ਼ਬਤ

ਨਵੀਂ ਦਿੱਲੀ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਰਾਂਚੀ ਖੇਤਰੀ ਦਫਤਰ ਨੇ ਗੈਰ-ਕਾਨੂੰਨੀ ਕੋਲਾ ਮਾਈਨਿੰਗ, ਕੋਲਾ ਸਮੱਗਲਿੰਗ, ਫਿਰੌਤੀ ਵਸੂਲੀ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਮਾਮਲਿਆਂ ’ਚ ਧਨਬਾਦ ਜ਼ਿਲੇ ’ਚ ਇਕ ਵੱਡਾ ਅਭਿਆਨ ਚਲਾ ਕੇ ਕਰੋੜਾਂ ਰੁਪਏ ਦੀ ਚੱਲ-ਅਚੱਲ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਈ. ਡੀ. ਦੀ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ 2002 ਤਹਿਤ ਅਨਿਲ ਗੋਇਲ, ਐੱਲ. ਬੀ. ਸਿੰਘ, ਹਰਿੰਦਰ ਚੌਹਾਨ ਅਤੇ ਉਨ੍ਹਾਂ ਦੇ ਸਹਿਯੋਗੀਆਂ, ਰਿਸ਼ਤੇਦਾਰਾਂ ਤੇ ਉਨ੍ਹਾਂ ਦੀਆਂ ਸੰਸਥਾਵਾਂ ਦੇ 31 ਟਿਕਾਣਿਆਂ ’ਤੇ ਕੀਤੀ ਗਈ।

ਈ. ਡੀ. ਨੇ ਝਾਰਖੰਡ ਪੁਲਸ ਵੱਲੋਂ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਦਰਜ ਵੱਖ-ਵੱਖ ਐੱਫ. ਆਈ. ਆਰਜ਼ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਹੈ, ਜਿਨ੍ਹਾਂ ’ਚ ਗੈਰ-ਕਾਨੂੰਨੀ ਮਾਈਨਿੰਗ, ਚੋਰੀ ਦੇ ਕੋਲੇ ਦੀ ਸਮੱਗਲਿੰਗ ਅਤੇ ਗੈਰ-ਕਾਨੂੰਨੀ ਵਸੂਲੀ ਵਰਗੇ ਗੰਭੀਰ ਦੋਸ਼ ਸ਼ਾਮਲ ਹਨ। ਈ. ਡੀ. ਦੀ ਜਾਂਚ ’ਚ ਪਾਇਆ ਗਿਆ ਕਿ ਮੁਲਜ਼ਮਾਂ ਨੇ ਅਪਰਾਧ ਤੋਂ ਵੱਡੇ ਪੱਧਰ ’ਤੇ ਕਮਾਈ ਕੀਤੀ। ਛਾਪੇਮਾਰੀ ਦੌਰਾਨ ਈ. ਡੀ. ਨੇ ਮੁੱਖ ਮੁਲਜ਼ਮ ਐੱਲ. ਬੀ. ਸਿੰਘ ਦੇ ਲੱਗਭਗ 160 ਕਰੋੜ ਰੁਪਏ ਦੇ ਮਿਊਚੁਅਲ ਫੰਡ ਨਿਵੇਸ਼ ਅਤੇ 1 ਕਰੋੜ ਰੁਪਏ ਦੀ ਗੈਰ-ਹਿਸਾਬੀ ਨਕਦੀ ਜ਼ਬਤ ਕੀਤੀ।


author

cherry

Content Editor

Related News