ਕਿਰਾਏ ਦੇ ਮਕਾਨ 'ਚ ਰਹਿੰਦੇ ਇੱਕੋ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

03/05/2024 4:29:13 PM

ਕੋਟਾਯਮ (ਭਾਸ਼ਾ)- ਕੇਰਲ ਦੇ ਟਾਊਨ ਪਾਲਾ ਵਿਚ ਮੰਗਲਵਾਰ ਨੂੰ ਇਕੋ ਪਰਿਵਾਰ ਦੇ 5 ਮੈਂਬਰ ਆਪਣੇ ਕਿਰਾਏ ਦੇ ਮਕਾਨ ਵਿਚ ਮ੍ਰਿਤਕ ਪਾਏ ਗਏ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ 44 ਸਾਲਾ ਜੇਸਨ ਥਾਮਸ, ਉਸ ਦੀ ਪਤਨੀ ਅਤੇ 10 ਸਾਲ ਤੋਂ ਘੱਟ ਉਮਰ ਦੇ 3 ਬੱਚਿਆਂ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਨਜੰਦੁਪਾਰਾ, ਅਕਾਲਕੁੰਨਮ ਦੇ ਵਸਨੀਕ ਸਨ।

ਇਹ ਵੀ ਪੜ੍ਹੋ: ਆਊਟਡੋਰ ਪਾਰਟੀ ਕਰ ਰਹੇ ਲੋਕਾਂ 'ਤੇ ਨਕਾਬਪੋਸ਼ ਬੰਦੂਕਧਾਰੀਆਂ ਨੇ ਚਲਾਈਆਂ ਤਾਬੜਤੋੜ ਗੋਲੀਆਂ, 4 ਹਲਾਕ

ਉਹ ਪੂਵਾਰਾਨੀ ਕੋਚੁਕੋਟਾਰਮ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ। ਪੁਲਸ ਮੁਤਾਬਕ ਜੇਸਨ ਦੀ ਲਾਸ਼ ਕਮਰੇ 'ਚ ਲਟਕਦੀ ਮਿਲੀ, ਜਦਕਿ ਉਸ ਦੀ ਪਤਨੀ ਅਤੇ ਬੱਚਿਆਂ ਦੀਆਂ ਲਾਸ਼ਾਂ ਬੈੱਡ 'ਤੇ ਪਈਆਂ ਸਨ ਅਤੇ ਉਥੇ ਖੂਨ ਦੇ ਨਿਸ਼ਾਨ ਵੀ ਸਨ। ਪੁਲਸ ਨੂੰ ਸ਼ੱਕ ਹੈ ਕਿ ਜੇਸਨ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ।

ਇਹ ਵੀ ਪੜ੍ਹੋ: UNHRC 'ਚ ਭਾਰਤ ਨੇ ਪਾਕਿਸਤਾਨ 'ਤੇ ਬੋਲਿਆ ਸ਼ਬਦੀ ਹਮਲਾ , ਦੱਸਿਆ 'ਦੁਨੀਆ ਦੀ ਅੱਤਵਾਦ ਫੈਕਟਰੀ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News