ਨਿਰਮਾਣ ਅਧੀਨ ਗ੍ਰੇਨਾਈਟ ਫੈਕਟਰੀ ''ਚ ਮਿੱਟੀ ਢਹਿਣ ਕਾਰਨ 1 ਬੱਚੀ ਸਮੇਤ 4 ਮਜ਼ਦੂਰਾਂ ਦੀ ਮੌਤ

Saturday, Aug 21, 2021 - 01:41 AM (IST)

ਨਿਰਮਾਣ ਅਧੀਨ ਗ੍ਰੇਨਾਈਟ ਫੈਕਟਰੀ ''ਚ ਮਿੱਟੀ ਢਹਿਣ ਕਾਰਨ 1 ਬੱਚੀ ਸਮੇਤ 4 ਮਜ਼ਦੂਰਾਂ ਦੀ ਮੌਤ

ਜਾਲੌਰ - ਰਾਜਸਥਾਨ ਦੇ ਜਾਲੌਰ ਵਿੱਚ ਇੱਕ ਨਿਰਮਾਣ ਅਧੀਨ ਗ੍ਰੇਨਾਈਟ ਫੈਕਟਰੀ ਵਿੱਚ ਮਿੱਟੀ ਢਹਿਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ, ਉਥੇ ਹੀ ਇੱਕ ਬੱਚੀ ਦੀ ਵੀ ਜਾਨ ਹਾਦਸੇ ਵਿੱਚ ਚੱਲੀ ਗਈ ਹੈ। ਇਹ ਹਾਦਸਾ ਟਾਂਕਾ ਦੀ ਖੁਦਾਈ ਕਰਦੇ ਸਮੇਂ ਹੋਇਆ ਹੈ। ਹਾਦਸੇ ਦੇ ਸਮੇਂ ਨਿਰਮਾਣ ਅਧੀਨ ਟਾਂਕੇ ਵਿੱਚ ਬੈਠ ਕੇ ਮਜ਼ਦੂਰ ਚਾਹ ਪੀ ਰਹੇ ਸਨ।

ਇਹ ਵੀ ਪੜ੍ਹੋ - ਜ਼ਾਇਡਸ ਕੈਡੀਲਾ ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਿਲੀ ਮਨਜ਼ੂਰੀ

ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪੁਲਸ ਅਤੇ ਪ੍ਰਸ਼ਾਸਨ ਦੇ ਲੋਕ ਮੌਕੇ 'ਤੇ ਪੁੱਜੇ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਲੌਰ ਜ਼ਿਲ੍ਹਾ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਹੈ। ਪ੍ਰਸ਼ਾਸਨ ਹਾਦਸੇ ਦੀ ਜਾਂਚ ਕਰ ਰਿਹਾ ਹੈ। ਪ੍ਰਸ਼ਾਸਨ ਮੁਤਾਬਕ ਦੋ ਮ੍ਰਿਤਕ ਜਾਲੌਰ ਦੇ ਸਥਾਨਕ ਨਿਵਾਸੀ ਹਨ ਉਥੇ ਹੀ ਤਿੰਨ ਬਾਹਰੀ ਹਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਸਥਾਨਕ ਲੋਕ ਪੁੱਜੇ ਸਨ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ ਅਤੇ ਮਜ਼ਦੂਰਾਂ ਦੀ ਜਾਨ ਚੱਲੀ ਗਈ ਸੀ। ਘਟਨਾ 'ਤੇ ਖੁਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕੇਂਦਰੀ ਮੰਦਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਇਹ ਵੀ ਪੜ੍ਹੋ - ਜੇਲ੍ਹ ਤੋਂ ਨਿਕਲੇ ਅੱਤਵਾਦੀ ਕਰ ਸਕਦੇ ਹਨ ਹਮਲਾ, ਦਿਆਂਗੇ ਮੂੰਹ ਤੋੜ ਜਵਾਬ: ਜੋਅ ਬਾਈਡੇਨ

ਸੀ.ਐੱਮ. ਗਹਿਲੋਤ ਨੇ ਜਤਾਇਆ ਸੋਗ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ, ਜਾਲੌਰ ਵਿੱਚ ਪਾਣੀ ਦਾ ਟਾਂਕਾ ਨਿਰਮਾਣ ਦੌਰਾਨ ਮਿੱਟੀ ਢਹਿਣ ਕਾਰਨ ਹੋਏ ਹਾਦਸੇ ਵਿੱਚ ਚਾਰ ਮਜ਼ਦੂਰਾਂ ਅਤੇ ਇੱਕ ਬੱਚੀ ਦੀ ਮੌਤ ਬੇਹੱਦ ਦੁਖਦ ਅਤੇ ਬਦਕਿਸਮਤੀ ਭਰਿਆ ਹੈ। ਦੁਖੀ ਪਰਿਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਰੱਬ ਉਨ੍ਹਾਂ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਹਿੰਮਤ ਦੇਣ ਅਤੇ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News