ਬੱਸ ਅਤੇ ਸਵਿਫ਼ਟ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਭਿਆਨਕ ਅੱਗ, ਕਾਰ ਸਵਾਰ 5 ਲੋਕ ਜਿਊਂਦੇ ਸੜੇ
Monday, Feb 12, 2024 - 12:58 PM (IST)
ਮਥੁਰਾ (ਏਜੰਸੀ)- ਮਥੁਰਾ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਸੋਮਵਾਰ ਨੂੰ ਇਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇਕ ਬੱਸ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ, ਉਦੋਂ ਪਿੱਛਿਓਂ ਆ ਰਹੀ ਸਵਿਫ਼ਟ ਡਿਜਾਇਰ ਕਾਰ ਬੱਸ ਨਾਲ ਟਕਰਾ ਗਈ। ਜਿਸ ਕਾਰਨ ਦੋਹਾਂ ਵਾਹਨਾਂ 'ਚ ਅੱਗ ਲੱਗ ਗਈ। ਇਸ ਘਟਨਾ 'ਚ ਕਾਰ ਸਵਾਰ 5 ਲੋਕਾਂ ਦੀ ਸੜ ਕੇ ਮੌਤ ਹੋ ਗਈ। ਸੀਨੀਅਰ ਪੁਲਸ ਸੁਪਰਡੈਂਟ ਸ਼ੈਲੇਸ਼ ਪਾਂਡੇ ਅਨੁਸਾਰ,''ਯਮੁਨਾ ਐਕਸਪ੍ਰੈੱਸ ਵੇਅ 'ਤੇ ਹੋਏ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਆਗਰਾ ਤੋਂ ਨੋਇਡਾ ਜਾ ਰਹੀ ਇਕ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਕੰਟਰੋਲ ਗੁਆ ਬੈਠੀ। ਉਦੋਂ ਹੀ ਪਿੱਛਿਓਂ ਆ ਰਹੀ ਕਾਰ ਵੀ ਬੱਸ ਨਾਲ ਟਕਰਾ ਗਈ।'' ਅਧਿਕਾਰੀ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਦੋਹਾਂ ਵਾਹਨਾਂ 'ਚ ਅੱਗ ਲੱਗ ਗਈ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ ! ਘਰ 'ਚ ਅੱਗ ਲੱਗਣ ਨਾਲ ਜਿਊਂਦੀਆਂ ਸੜੀਆਂ ਤਿੰਨ ਭੈਣਾਂ
ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ਸਵਾਰ ਯਾਤਰੀ ਦੌੜਨ 'ਚ ਸਫ਼ਲ ਰਹੇ ਪਰ ਕਾਰ ਸਵਾਰ ਲੋਕ ਜਿਊਂਦੇ ਸੜ ਗਏ। ਚਮਸ਼ਦੀਦਾਂ ਅਨੁਸਾਰ ਅੱਧੇ ਘੰਟੇ ਬਾਅਦ ਵੀ ਫਾਇਰ ਬ੍ਰਿਗੇਡ ਹਾਦਸੇ ਵਾਲੀ ਜਗ੍ਹਾ ਨਹੀਂ ਪਹੁੰਚੀ। ਬਾਅਦ 'ਚ ਫਾਇਰ ਬ੍ਰਿਗੇਡ ਅਧਿਕਾਰੀ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਿਛਲੇ ਮਹੀਨੇ ਯਮੁਨਾ ਐਕਸਪ੍ਰੈੱਸ ਵੇਅ 'ਤੇ 2 ਬੱਸਾਂ ਦੀ ਆਪਸੀ ਟੱਕਰ 'ਚ ਘੱਟੋ-ਘੱਟ 40 ਲੋਕ ਜ਼ਖ਼ਮੀ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8