ਵੱਖ-ਵੱਖ ਸੁਬਿਆਂ ''ਚ ਮਈ ਮਹੀਨੇ ਕੁੱਲ 5 ਦਿਨ ਬੈਂਕਾਂ ''ਚ ਹੋਵੇਗੀ ਛੁੱਟੀ

Wednesday, May 01, 2019 - 11:16 AM (IST)

ਨਵੀਂ ਦਿੱਲੀ — ਇਸ ਸਾਲ ਮਈ ਮਹੀਨੇ 'ਚ ਵੱਖ-ਵੱਖ ਸੂਬਿਆਂ 'ਚ 5 ਵੱਖ-ਵੱਖ ਦਿਨ ਬੈਂਕ ਬੰਦ ਰਹਿਣਗੇ। ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਥਾਨਕ ਮਤੱਤਵ ਨੂੰ ਧਿਆਨ 'ਚ ਰੱਖਦੇ ਹੋਏ ਹਰ ਸਾਲ ਛੁੱਟੀਆਂ ਦੀ ਸੂਚੀ ਤਿਆਰ ਕਰਦੇ ਹਨ। ਇੰਡੀਅਨ ਬੈਂਕਸ ਐਸੋਸੀਏਸ਼ਨ ਦੀ ਵੈਬਸਾਈਟ 'ਤੇ ਜਿਹੜੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਬੈਂਕ ਹਾਲੀਡੇਅ ਦੀ ਸੂਚੀ ਅਪਲੋਡ ਕੀਤੀ ਹੈ, ਉਨ੍ਹਾਂ ਮੁਤਾਬਕ ਇਸ ਵਾਰ 1 ਮਈ, 7 ਮਈ, 9 ਮਈ, 13 ਮਈ ਅਤੇ 18 ਮਈ ਯਾਨੀ ਮਈ ਮਹੀਨੇ 'ਚ ਕੁੱਲ 5 ਦਿਨ ਬੈਂਕ ਬੰਦ ਰਹਿਣਗੇ। 1 ਮਈ ਨੂੰ ਮਜ਼ਦੂਰ ਦਿਵਸ, 7 ਮਈ ਨੂੰ ਪਰਸ਼ੂਰਾਮ ਜੇਯੰਤੀ, 9 ਮਈ ਨੂੰ ਰਬਿੰਦਰਨਾਥ ਟੈਗੋਰ ਜੇਯੰਤੀ, 13 ਮਈ ਨੂੰ ਜਾਨਕੀ ਨਵਮੀ  ਅਤੇ 18 ਮਈ ਨੂੰ ਬੁੱਧ ਪੂਰਨਿਮਾ ਦਿਵਸ ਹੈ। ਇਨ੍ਹਾਂ ਵਿਚੋਂ 9 ਮਈ ਨੂੰ ਪੱਛਮੀ ਬੰਗਾਲ 'ਚ ਜਦੋਂਕਿ 13 ਮਈ ਨੂੰ ਸਿਰਫ ਬਿਹਾਰ 'ਚ ਬੈਂਕਾਂ ਦੀ ਛੁੱਟੀ ਹੈ।

ਇੰਡੀਅਨ ਬੈਂਕਸ ਐਸੋਸੀਏਸ਼ਨ ਦੀ ਵੈਬਸਾਈਟ 'ਤੇ ਜਿਹੜੇ 15 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਬੈਂਕਾਂ ਦੀ ਛੁੱਟੀ ਦੀ ਸੂਚੀ ਦਿੱਤੀ ਗਈ ਹੈ, ਇਨ੍ਹਾਂ 'ਚ ਤਿੰਨ ਸੂਬੇ ਗੁਜਰਾਤ, ਓਡੀਸ਼ਾ, ਰਾਜਸਥਾਨ ਅਤੇ ਇਕ ਕੇਂਦਰਸ਼ਾਸਤ ਪ੍ਰਦੇਸ਼ ਚੰਡੀਗੜ੍ਹ 'ਚ ਮਈ ਮਹੀਨੇ ਵਿਚ ਇਕ ਵੀ ਦਿਨ ਛੁੱਟੀ ਨਹੀਂ ਹੈ।

ਤਾਰੀਖ             ਦਿਨ                       ਮੌਕਾ/ਦਿਨ ਦੀ ਮਹੱਤਤਾ                                                       ਸੂਬਾ

1 ਮਈ,          ਬੁੱਧਵਾਰ                ਮਜ਼ਦੂਰ ਦਿਵਸ ਜਾਂ ਮਈ ਦਿਵਸ,                 ਆਂਧਰਾ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਪੀ. ਬੰਗਾਲ, ਪੁਡੂਚੇਰੀ
1 ਮਈ           ਬੁੱਧਵਾਰ                   ਮਹਾਰਾਸ਼ਟਰ ਦਿਵਸ                                                    ਮਹਾਰਾਸ਼ਟਰ
7 ਮਈ,         ਮੰਗਲਵਾਰ              Parashuram Jayanti                                          ਹਰਿਆਣਾ, ਮੱਧ ਪ੍ਰਦੇਸ਼
9 ਮਈ          ਵੀਰਵਾਰ         ਗੁਰੂਦੇਵ ਰਬਿੰਦਰਨਾਥ ਟੈਗੋਰ ਜਯੰਤੀ                                       ਪੱਛਮੀ ਬੰਗਾਲ
13 ਮਈ,        ਸੋਂਮਵਾਰ                     ਜਾਨਕੀ ਨਵਮੀ                                                          ਬਿਹਾਰ
18 ਮਈ         ਸ਼ਨੀਵਾਰ                ਬੁੱਧ ਪੂਰਨਿਮਾ                                    ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ         


Related News