ਪੰਜ ਦਿਨਾਂ ਦੇ ਬਾਅਦ ਮੁਗਲਰੋਡ ਖੁੱਲ੍ਹਿਆ, ਲੋਕਾਂ ਨੂੰ ਮਿਲੀ ਰਾਹਤ

Thursday, Nov 23, 2017 - 05:40 PM (IST)

ਪੁੰਛ— ਪੰਜ ਦਿਨਾਂ ਦੇ ਬਾਅਦ ਇਤਿਹਾਸਕ ਮੁਗਲ ਰੋਡ 'ਤੇ ਬਰਫ ਹਟਾਉਣ ਦਾ ਕੰਮ ਪੂਰਾ ਕਰਦੇ ਹੋਏ ਉਸ ਨੂੰ ਖੋਲ ਦਿੱਤਾ ਗਿਆ ਹੈ। ਹਲਕੇ ਵਾਹਨਾਂ ਲਈ ਇਕ ਪਾਸੇ ਤੋਂ ਆਵਾਜਾਈ ਬਹਾਲ ਕੀਤੀ ਗਈ ਹੈ। ਜਿਸ ਨਾਲ ਕਈ ਦਿਨਾਂ ਤੋਂ ਕਸ਼ਮੀਰ ਜਾਣ ਦਾ ਇਤਜ਼ਾਰ ਕਰ ਰਹੇ ਸੈਂਕੜੋਂ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਮਾਰਗ ਖੋਲ੍ਹਣ ਦੇ ਬਾਅਦ ਵੀ ਅੱਜ ਦਿਨ ਭਰੀ ਪੀ ਡਬਲਿਊ ਮੇਕੈਨੀਕਲ ਵਿੰਗ ਦੇ ਅਧਿਕਾਰੀ, ਕਰਮਚਾਰੀ ਅਤੇ ਮਸ਼ੀਨਾਂ ਮੁਗਲ ਰੋਡ 'ਤੇ ਕੰਮ 'ਚ ਲੱਗੀਆਂ ਰਹੀਆਂ। ਇਸ ਦੌਰਾਨ ਰੱਤਾ ਛੰਬ ਖੇਤਰ ਤੋਂ ਪੀਰ ਦੀ ਗਲੀ ਵਿਚਕਾਰ ਸਥਿਤ ਤਿੰਨ ਫਿਸਲਣ ਭਰੇ ਸਥਾਨਾਂ 'ਤੇ ਵਾਹਨਾਂ ਨੂੰ ਅੱਗੇ ਵਧਾਉਣ 'ਚ ਵਿਭਾਗ ਦੀਆਂ ਮਸ਼ੀਨਾਂ ਵੱਲੋਂ ਮਦਦ ਵੀ ਕੀਤੀ ਜਾਂਦੀ ਰਹੀ। ਮੁਗਲਰੋਡ ਨੂੰ ਖੋਲੇ ਜਾਣ ਦੀ ਜਾਣਕਾਰੀ ਮਿਲਣ 'ਤੇ ਸੁਰਨਕੋਟ ਵੱਲ ਤੋਂ ਅੱਜ ਦਿਨ ਭਰ ਸੈਂਕੜੋ ਛੋਟੇ ਵਾਹਨ ਕਸ਼ਮੀਰ ਵੱਲ ਰਵਾਨਾ ਹੋਏ।


Related News