ਪਾਲਘਰ ਜ਼ਿਲ੍ਹੇ ''ਚ ਝਰਨੇ ''ਚ ਨਹਾਉਣ ਗਏ ਪੰਜ ਬੱਚਿਆਂ ਦੀ ਡੁੱਬਣ ਨਾਲ ਮੌਤ

Friday, Jul 03, 2020 - 01:44 AM (IST)

ਪਾਲਘਰ ਜ਼ਿਲ੍ਹੇ ''ਚ ਝਰਨੇ ''ਚ ਨਹਾਉਣ ਗਏ ਪੰਜ ਬੱਚਿਆਂ ਦੀ ਡੁੱਬਣ ਨਾਲ ਮੌਤ

ਪਾਲਘਰ - ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਜਵਹਾਰ ਇਲਾਕੇ 'ਚ ਝਰਨੇ 'ਚ ਨਹਾਉਣ ਗਏ ਪੰਜ ਬੱਚਿਆਂ ਦੀ ਵੀਰਵਾਰ ਨੂੰ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇੱਕ ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਕਡਾਊਨ ਦੇ ਬਾਵਜੂਦ 13 ਬੱਚੇ ਜਵਹਾਰ ਕਸਬੇ 'ਚ ਕਲਮਾਂਡਵੀ ਝਰਨੇ 'ਚ ਨਹਾਉਣ ਗਏ ਸਨ। ਉਨ੍ਹਾਂ ਦੱਸਿਆ ਕਿ ਨਹਾਉਂਦੇ ਸਮੇਂ ਪੰਜ ਬੱਚੇ ਡੁੱਬ ਗਏ। ਉਨ੍ਹਾਂ ਦੱਸਿਆ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀ ਇੱਕ ਟੀਮ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।


author

Inder Prajapati

Content Editor

Related News