ਪੰਜਾਬ 'ਚ ਦਰਦਨਾਕ ਘਟਨਾ, ਚਾਰਾ ਕੱਟਣ ਵਾਲੀ ਮਸ਼ੀਨ 'ਚ ਆਉਣ ਨਾਲ ਦੋ ਬੱਚਿਆਂ ਦੇ ਪਿਓ ਦੀ ਮੌਤ
Wednesday, Jun 10, 2026 - 06:23 PM (IST)
ਮੋਗਾ (ਕਸ਼ਿਸ਼) : ਜ਼ਿਲ੍ਹਾ ਮੋਗਾ ਦੇ ਪਿੰਡ ਚੱਕ ਕਨੀਆਂ ਦੇ ਖੇਤਾਂ ਵਿਚ ਪਸ਼ੂਆਂ ਲਈ ਚਾਰੇ ਦਾ ਅਚਾਰ (ਸਾਇਲੇਜ) ਤਿਆਰ ਕਰਦੇ ਸਮੇਂ ਇਕ ਦਰਦਨਾਕ ਹਾਦਸਾ ਵਾਪਰ ਗਿਆ। ਚਾਰਾ ਕੱਟਣ ਵਾਲੀ ਟੋਕਾ ਮਸ਼ੀਨ ਦੀ ਚਪੇਟ ਵਿਚ ਆਉਣ ਕਾਰਨ ਇਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਸੀਲਾ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਰਸੀਲਾ ਸਿੰਘ ਸਾਇਲੇਜ (ਅਚਾਰ) ਤਿਆਰ ਕਰਨ ਵਾਲੀ ਟੀਮ ਨਾਲ ਕੰਮ ਕਰਦਾ ਸੀ। ਉਹ ਮਸ਼ੀਨ ਮਾਲਕ ਗੁਰਭੇਜ ਸਿੰਘ ਨਾਲ ਪਿੰਡ ਚੱਕ ਕਨੀਆਂ ਦੇ ਖੇਤਾਂ ਵਿਚ ਚਾਰਾ ਕੱਟਣ ਦੇ ਕੰਮ ਵਿਚ ਰੁੱਝਿਆ ਹੋਇਆ ਸੀ। ਇਸ ਦੌਰਾਨ ਅਚਾਨਕ ਉਹ ਟੋਕਾ ਮਸ਼ੀਨ ਦੀ ਚਪੇਟ ਵਿਚ ਆ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਿਸਾਨਾਂ ਨੇ ਬੰਦ ਕਰ 'ਤਾ ਇਹ ਟੋਲ ਪਲਾਜ਼ਾ, ਸੜਕ 'ਤੇ ਲਗਾਇਆ ਝੋਨਾ
ਹਾਦਸੇ ਦੀ ਖ਼ਬਰ ਮਿਲਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ ਅਤੇ ਉਸ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦੂਜੇ ਪਾਸੇ ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਕਿਹਾ ਕਿ ਰਸੀਲਾ ਸਿੰਘ ਵਾਸੀ ਗਟੀ ਜੱਟਾ ਜੋ ਕਿ ਅਚਾਰ ਬਣਾਉਣ ਵਾਲੇ ਮਸ਼ੀਨ 'ਤੇ ਕੰਮ ਕਰ ਰਿਹਾ ਸੀ, ਕੰਮ ਕਰਦੇ ਸਮੇਂ ਉਸਦਾ ਪੈਰ ਮਸ਼ੀਨ ਵਿਚ ਫਸ ਗਿਆ ਜਿਸ ਕਾਰਨ ਹਾਦਸਾ ਵਾਪਰਿਆ ਅਤੇ ਉਸਦੀ ਮੌਤ ਹੋ ਗਈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 194 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਥਾਣਾ ਮਜੀਠਾ ਐੱਫ. ਆਈ. ਆਰ. ਮਾਮਲੇ ’ਚ ਵੱਡਾ ਅਪਡੇਟ, ਲਿਆ ਗਿਆ ਅਹਿਮ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
