Fit India Movement: ਕੋਹਲੀ ਤੋਂ PM ਮੋਦੀ ਨੇ ਪੁੱਛਿਆ ਫਿਟਨੈੱਸ ਰਾਜ਼, ਮਿਲਿਆ ਇਹ ਜਵਾਬ

09/24/2020 3:02:12 PM

ਨਵੀਂ ਦਿੱਲੀ : ਫਿਟ ਇੰਡੀਆ ਅਭਿਆਨ ਦੀ ਅੱਜ ਪਹਿਲੀ ਵਰ੍ਹੇਗੰਢ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਫਿਟਨੈੱਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਾਲੇ ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵਿਰਾਟ ਕੋਹਲੀ, ਅਦਾਕਾਰ ਮਿਲਿੰਦ ਸੋਮਣ ਅਤੇ ਮਸ਼ਹੂਰ ਡਾਇਟੀਸ਼ੀਅਨ ਰੁਜੂਤਾ ਦਿਵੇਕਰ ਦੇ ਇਲਾਵਾ ਇਸ ਦੇ ਪ੍ਰਤੀ ਉਤਸ਼ਾਹਤ ਆਮ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ 'ਤੇ ਵਿਰਾਟ ਕੋਹਲੀ ਤੋਂ ਫਿਟਨੈੱਸ ਅਤੇ ਉਨ੍ਹਾਂ ਦੇ ਰੂਟੀਨ ਨੂੰ ਲੈ ਕੇ ਗੱਲਬਾਤ ਕੀਤੀ। ਇਸ ਮੌਕੇ ਵਿਰਾਟ ਕੋਹਲੀ ਨੇ ਦਿੱਲੀ ਦੇ ਛੋਲੇ-ਭਟੂਰੇ ਅਤੇ ਯੋ-ਯੋ ਟੈਸਟ ਦੇ ਬਾਰੇ ਵਿਚ ਵੀ ਦੱਸਿਆ।

ਇਹ ਵੀ ਪੜ੍ਹੋ: ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ, IPL ਦੇ ਮੈਚ ਤੋਂ ਬਾਅਦ ਕ੍ਰਿਕਟਰਾਂ ਦੀਆਂ ਪਤਨੀਆਂ ਲੈਂਦੀਆਂ ਹਨ ਡਰੱਗਜ਼

 


ਪੀ.ਐੱਮ. ਮੋਦੀ ਨੇ ਫਿਟਨੈੱਸ ਰੂਟੀਨ ਦੇ ਬਾਰੇ ਵਿਚ ਪੁੱਛਿਆ ਤਾਂ ਵਿਰਾਟ ਨੇ ਕਿਹਾ, 'ਮੈਨੂੰ ਇਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ, ਜਿਸ ਪੀੜ੍ਹੀ ਵਿਚ ਅਸੀਂ ਖੇਡਣਾ ਸ਼ੁਰੂ ਕੀਤਾ, ਉਸ ਦੌਰ ਵਿਚ ਫਿਟਨੈੱਸ ਨੂੰ ਲੈ ਕੇ ਕਾਫ਼ੀ ਚੀਜਾਂ ਬਦਲੀਆਂ। ਸਾਨੂੰ ਖ਼ੁਦ ਤੋਂ ਮਹਿਸੂਸ ਹੋਣਾ ਚਾਹੀਦਾ ਹੈ ਕਿ ਕੀ ਬਦਲਣਾ ਹੈ। ਪਹਿਲਾਂ ਖੇਡ ਨੂੰ ਚੰਗਾ ਕਰਣ ਲਈ ਫਿਟਨੈੱਸ ਸੈਸ਼ਨ ਸ਼ੁਰੂ ਕੀਤੇ ਪਰ ਹੁਣ ਅਭਿਆਸ ਮਿਸ ਹੋ ਜਾਵੇ ਤਾਂ ਬੁਰਾ ਨਹੀਂ ਲੱਗਦਾ ਪਰ ਫਿਟਨੈੱਸ ਸੈਸ਼ਨ ਮਿਸ ਹੋ ਜਾਵੇ ਤਾਂ ਬਹੁਤ ਬੁਰਾ ਲੱਗਦਾ ਹੈ।

ਇਹ ਵੀ ਪੜ੍ਹੋ: IPL 2020: ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਹੋਣਗੇ ਆਹਮੋ-ਸਾਹਮਣੇ

ਦਿੱਲੀ ਦੇ ਛੋਲੇ ਭਟੂਰੇ
ਵਿਰਾਟ ਤੋਂ ਪੀ.ਐੱਮ. ਮੋਦੀ ਨੇ ਹੱਸਦੇ ਹੋਏ ਪੁੱਛਿਆ ਕਿ ਤੁਹਾਡੀ ਫਿਟਨੈੱਸ ਕਾਰਨ ਦਿੱਲੀ ਦੇ ਛੋਲੇ-ਭਟੂਰਿਆਂ ਦਾ ਨੁਕਸਾਨ ਹੋਇਆ ਹੋਵੇਗਾ। ਇਸ 'ਤੇ ਵਿਰਾਟ ਨੇ ਕਿਹਾ ਬਹੁਤ ਜ਼ਿਆਦਾ। ਉਨ੍ਹਾਂ ਅੱਗੇ ਕਿਹਾ ਕਿ, 'ਮੈਂ ਆਪਣੀ ਨਾਨੀ ਨੂੰ ਵੇਖਿਆ ਜੋ ਘਰ ਦਾ ਖਾਣਾ ਖਾਂਦੀ ਸੀ ਅਤੇ ਤੰਦਰੁਸਤ ਰਹਿੰਦੀ ਸੀ। ਇਸ ਦੇ ਲਈ ਪਹਿਲਾਂ ਮੈਂ ਜਦੋਂ ਅਭਿਆਸ ਕਰਦਾ ਸੀ, ਬਾਹਰ ਦਾ ਕਾਫ਼ੀ ਖਾਣਾ ਖਾਂਦਾ ਸੀ ਪਰ ਹੁਣ ਕਾਫ਼ੀ ਚੀਜ਼ਾਂ ਬਦਲੀਆਂ ਹਨ। ਮੈਨੂੰ ਬਾਅਦ ਵਿਚ ਲੱਗਾ ਕਿ ਫਿਟਨੈੱਸ ਨੂੰ ਲੈ ਕੇ ਕੰਮ ਕਰਣ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਤੁੱਸੀਂ ਫਿਟ ਨਹੀਂ ਹੋਵੋਗੇ ਤਾਂ ਕਾਫ਼ੀ ਕੁੱਝ ਚੀਜਾਂ ਨਹੀਂ ਕਰ ਪਾਓਗੇ।'

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

PunjabKesari
 

ਪੀ.ਐੱਮ. ਨੇ ਪੁੱਛਿਆ, ਯੋ-ਯੋ ਟੈਸਟ ਕਪਤਾਨ ਨੂੰ ਕਰਣਾ ਪੈਂਦਾ ਹੈ?
ਮੋਦੀ 'ਯੋ ਯੋ ਟੈਸਟ' ਦੇ ਬਾਰੇ ਵਿਚ ਜਾਨਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਕੋਹਲੀ ਤੋਂ ਇਹ ਵੀ ਪੁੱਛਿਆ ਕਿ ਉਨ੍ਹਾਂ ਨੂੰ ਵੀ ਇਸ ਤੋਂ ਗੁਜਰਨਾ ਪੈਂਦਾ ਹੈ ਜਾਂ ਛੋਟ ਹੈ।  ਮੋਦੀ ਨੇ ਕਿਹਾ, 'ਮੈਂ ਸੁਣਿਆ ਹੈ ਕਿ ਅੱਜ-ਕੱਲ੍ਹ ਟੀਮ ਵਿਚ ਯੋ ਯੋ ਟੈਸਟ ਹੁੰਦਾ ਹੈ, ਇਹ ਕੀ ਹੈ। ਕੋਹਲੀ ਨੇ ਹਸਦੇ ਹੋਏ ਜਵਾਬ ਦਿੱਤਾ,'ਫਿਟਨੈੱਸ ਦੇ ਨਜ਼ਰੀਏ ਤੋਂ ਇਹ ਕਾਫ਼ੀ ਅਹਿਮ ਟੈਸਟ ਹੈ। ਸਭ ਤੋਂ ਪਹਿਲਾਂ ਮੈਂ ਹੀ ਭੱਜਦਾ ਹਾਂ ਅਤੇ ਇਹ ਤੈਅ ਹੈ ਕਿ ਜੇਕਰ ਉਸ ਟੈਸਟ ਵਿਚ ਮੈਂ ਵੀ ਫੇਲ ਹੋ ਜਾਵਾਂਗਾ ਤਾਂ ਟੀਮ ਤੋਂ ਬਾਹਰ ਹੋਣਾ ਪਵੇਗਾ। ਇਕ ਟੈਸਟ ਗੇਂਦਬਾਜ ਲਈ ਫਿਟ ਰਹਿਣਾ ਕਾਫ਼ੀ ਜ਼ਰੂਰੀ ਹੁੰਦਾ ਹੈ। ਅਸੀਂ ਫਿਟਨੈਸ ਦੇ ਗਲੋਬਲ ਪੱਧਰ ਦੀ ਗੱਲ ਕਰੀਏ ਤਾਂ ਅਜੇ ਦੂਜੀਆਂ ਟੀਮਾਂ ਤੋਂ ਅਸੀਂ ਪਿੱਛੇ ਹਾਂ ਅਤੇ ਸਾਨੂੰ ਇਹ ਪੱਧਰ ਬਿਹਤਰ ਕਰਣਾ ਹੈ। ਇਸ ਟੈਸਟ ਵਿਚ ਖਿਡਾਰੀ ਨੂੰ 2 ਕੋਣ ਦੇ ਵਿਚ ਲਗਾਤਾਰ ਭੱਜਣਾ ਹੁੰਦਾ ਹੈ ਜੋ 20 ਮੀਟਰ ਦੀ ਦੂਰੀ 'ਤੇ ਰਹਿੰਦੇ ਹਾਂ। ਜਦੋਂ ਸਾਫਟਵੇਅਰ ਪਹਿਲੀ ਬੀਪ ਦਿੰਦਾ ਹੈ ਤਾਂ ਖਿਡਾਰੀ ਇਕ ਕੋਣ ਤੋਂ ਦੂਜੇ ਕੋਣ ਵੱਲ ਭੱਜਦਾ ਹੈ। ਜਦੋਂ ਖਿਡਾਰੀ ਦੂਜੇ ਕੋਣ 'ਤੇ ਪੁੱਜਦਾ ਹੈ ਤਾਂ ਦੂਜੀ ਬੀਪ ਸੁਣਾਈ ਦਿੰਦੀ ਹੈ। ਇਸ ਤਰ੍ਹਾਂ ਸਮਾਂ ਦਰਜ ਹੁੰਦਾ ਰਹਿੰਦਾ ਹੈ ਅਤੇ ਆਖ਼ੀਰ ਵਿਚ ਫਿਟਨੈਸ ਸਕੋਰ ਜ਼ਰੀਏ ਸਾਫਟਵੇਅਰ ਦੱਸਦਾ ਹੈ ਕਿ ਖਿਡਾਰੀ ਫਿਟ ਹੈ ਜਾਂ ਨਹੀਂ। ਦੁਨੀਆ ਭਰ ਵਿਚ ਫੁੱਟਬਾਲ, ਹਾਕੀ ਅਤੇ ਹੁਣ ਕ੍ਰਿਕਟ ਵਿਚ ਵੀ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਆਸਟਰੇਲੀਆ ਨੇ ਕ੍ਰਿਕਟ ਵਿਚ ਇਸ ਦੀ ਸ਼ੁਰੂਆਤ ਕੀਤੀ ਅਤੇ ਹੁਣ ਦੁਨੀਆ ਵੀ ਲਗਭਗ ਸਾਰੀਆਂ ਕ੍ਰਿਕਟ ਟੀਮਾਂ ਇਸ ਦਾ ਇਸਤੇਮਾਲ ਕਰ ਰਹੀਆਂ ਹਨ। ਪੀ.ਐੱਮ. ਮੋਦੀ ਨੇ ਨਾਲ ਹੀ ਵਿਰਾਟ-ਅਨੁਸ਼ਕਾ ਦੇ ਘਰ ਆਉਣ ਵਾਲੇ ਬੱਚੇ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ: 13 ਸਾਲ ਪਹਿਲਾਂ ਅੱਜ ਦੇ ਹੀ ਦਿਨ ਟੀਮ ਇੰਡੀਆ ਨੇ ਟੀ-20 'ਚ ਰਚਿਆ ਸੀ ਇਤਿਹਾਸ


cherry

Content Editor

Related News