ਮਲੇਰੀਆ ''ਤੇ ਕਾਬੂ ਪਾਉਣ ਲਈ ਪਹਿਲਾ ਟੀਕਾ ਤਿਆਰ

Saturday, Apr 27, 2019 - 10:19 PM (IST)

ਮਲੇਰੀਆ ''ਤੇ ਕਾਬੂ ਪਾਉਣ ਲਈ ਪਹਿਲਾ ਟੀਕਾ ਤਿਆਰ

ਨਵੀਂ ਦਿੱਲੀ— ਮਲੇਰੀਆ ਸੰਸਾਰਿਕ ਰੂਪ ਨਾਲ ਜਾਨਲੇਵਾ ਬੀਮਾਰੀ ਸਾਬਤ ਹੋ ਰਹੀ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਪ੍ਰਕੋਪ ਤੋਂ ਬਚਣ ਦੇ ਪ੍ਰਭਾਵਸ਼ਾਲੀ ਤਰੀਕੇ ਲੱਭਣ 'ਚ ਜੁਟੇ ਹਨ। ਇਸ ਕੜੀ 'ਚ ਮਲੇਰੀਆ ਦਾ ਇਕ ਟੀਕਾ ਤਿਆਰ ਕੀਤਾ ਗਿਆ ਹੈ। ਇਹ ਦੁਨੀਆ ਦਾ ਪਹਿਲਾ ਮਲੇਰੀਆ ਟੀਕਾ ਹੈ।

ਅਫਰੀਕੀ ਦੇਸ਼ਾਂ 'ਚ ਬੱਚਿਆਂ ਨੂੰ ਇਹ ਟੀਕਾ ਲਗਾਇਆ ਜਾਵੇਗਾ। ਮਲਾਵੀ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਤੋਂ ਬਾਅਦ ਕੀਨੀਆ ਅਤੇ ਘਾਨਾ 'ਚ ਵੀ ਟੀਕਾਕਰਣ ਪ੍ਰੋਗਰਾਮ ਸ਼ੁਰੂ ਹੋਵੇਗਾ। ਇਨ੍ਹਾਂ ਤਿੰਨਾਂ ਦੇਸ਼ਾਂ ਦੇ ਲਗਭਗ 3,60,000 ਬੱਚਿਆਂ ਨੂੰ ਇਹ ਟੀਕਾ ਲਗਾਇਆ ਜਾਵੇਗਾ, ਜੋ ਕਿ ਆਪਣੇ-ਆਪ 'ਚ ਇਕ ਇਤਿਹਾਸਿਕ ਕਦਮ ਹੈ। ਦਰਅਸਲ ਇਹ ਵੈਕਸੀਨ ਬੱਚਿਆਂ 'ਚ ਮਲੇਰੀਆ ਨੂੰ ਰੋਕਣ ਲਈ ਬਣਾਈ ਗਈ ਹੈ।

ਸ਼ੁਰੂਆਤੀ ਪ੍ਰੀਖਣ ਲਈ ਤਿੰਨ ਅਫਰੀਕੀ ਦੇਸ਼ ਚੁਣੇ ਗਏ ਹਨ, ਕਿਉਂਕਿ ਮਜ਼ਬੂਤ ਬਚਾਅ ਅਤੇ ਟੀਕਾਕਰਣ ਪ੍ਰੋਗਰਾਮ ਦੇ ਬਾਵਜੂਦ ਮਲੇਰੀਆ ਦੇ ਇਥੇ ਸਭ ਤੋਂ ਜ਼ਿਆਦਾ ਮਾਮਲੇ ਹਨ। ਮਲੇਰੀਆ ਦਾ ਸਭ ਤੋਂ ਜ਼ਿਆਦਾ ਪ੍ਰਕੋਪ ਅਫਰੀਕੀ ਦੇਸ਼ਾਂ 'ਚ ਹੈ। ਇਸ ਟੀਕੇ ਰਾਹੀਂ ਇਸ ਬੀਮਾਰੀ ਤੋਂ ਬਚਾਅ ਸੰਭਵ ਹੋਵੇਗਾ।

ਮਲੇਰੀਆ ਨਾਲ ਨਜਿੱਠਣ ਲਈ ਤਿਆਰ ਕੀਤੇ ਗਏ ਇਸ ਟੀਕੇ ਦਾ ਨਾਂ ਆਰ. ਟੀ. ਐੱਸ., ਐੱਸ/ਏ. ਐੱਸ. 01 (ਆਰ. ਟੀ. ਐੱਸ., ਐੱਸ/ਏ. ਐੱਸ. 01) ਹੈ। ਇਸ ਦਾ ਟ੍ਰੇਡ ਨਾਂ ਮਾਸਕਿਊਰਿਕਸ ਹੈ। ਇਸ ਟੀਕੇ ਨੂੰ ਇੰਜੈਕਸ਼ਨ ਰਾਹੀਂ ਦਿੱਤਾ ਜਾਂਦਾ ਹੈ। ਟੀਕਾਕਰਣ ਦਾ ਇਹ ਪ੍ਰੋਗਰਾਮ 2 ਸਾਲ ਤੋਂ ਘੱਟ ਦੇ ਬੱਚਿਆਂ ਲਈ ਹੋਵੇਗਾ। ਇਸ ਨਾਲ ਬੱਚਿਆਂ ਨੂੰ ਮਲੇਰੀਆ ਵਰਗੀ ਖਤਰਨਾਕ ਬੀਮਾਰੀ ਤੋਂ ਅੰਸ਼ਿਕ ਫਾਇਦਾ ਹੋਵੇਗਾ।

ਹੋ ਚੁੱਕਾ ਹੈ ਪ੍ਰੀਖਣ
ਵਿਸ਼ਵ ਸਿਹਤ ਸੰਗਠਨ ਮੁਤਾਬਕ ਸਾਲ 2009-2014 ਤੱਕ ਇਸ ਟੀਕੇ ਦਾ ਪ੍ਰੀਖਣ ਕੀਤਾ ਗਿਆ ਸੀ। ਪ੍ਰੀਖਣ ਦੇ ਨਤੀਜਿਆਂ ਮੁਤਾਬਕ ਦਸ 'ਚੋਂ ਚਾਰ ਮਾਮਲਿਆਂ 'ਚ ਇਹ ਟੀਕਾ ਬਚਾਅ ਕਰਨ 'ਚ ਅਸਰਦਾਰ ਹੈ।


author

Baljit Singh

Content Editor

Related News