ਇੰਦੌਰ ''ਚ ਲੱਗਾ ਦੇਸ਼ ਦਾ ਪਹਿਲਾਂ ਟ੍ਰੈਫਿਕ ਰੋਬੋਟ(ਵੀਡੀਓ)

06/20/2017 3:58:11 PM

ਇੰਦੌਰ — ਇੰਦੌਰ 'ਚ ਦੇਸ਼ ਦਾ ਪਹਿਲਾਂ ਟ੍ਰੈਫਿਕ ਨੂੰ ਨਿਯੰਤਰਿਤ ਕਰਨ ਵਾਲਾ ਰੋਬੋਟ ਲੱਗ ਗਿਆ ਹੈ। ਇਹ ਰੋਬੋਟ ਚੌਂਕ 'ਚ ਲੱਗਾ ਹੈ ਜੋ ਕਿ ਚਾਰੋਂ ਪਾਸੇ ਘੁੰਮ ਕੇ ਟ੍ਰੈਫਿਕ ਨੂੰ ਨਿਯੰਤਰਤਿ ਕਰਦਾ ਹੈ। ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਸਾਰੇ ਟ੍ਰੈਫਿਕ ਪੁਲਸ ਵਾਲਿਆਂ ਦੀ ਛੁੱਟੀ ਹੋ ਜਾਵੇ। ਵੀਡੀਓ 'ਚ ਦੇਖੋ ਕਿਸ ਤਰ੍ਹਾਂ ਰੋਬੋਟ ਕੰਮ ਕਰਦਾ ਹੈ।

 

A 14-feet robocop directs traffic in Indore, makes commuters obey rules

Posted by Viral Video World on Tuesday, June 20, 2017

ਇਸ ਨੂੰ ਇਕ ਇੰਜੀਨੀਅਰਿੰਗ ਕਾਲਜ ਨੇ ਢੇਡ ਸਾਲ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਹੈ। ਇਸ ਦੀ ਖਾਸੀਅਤ ਹੈ ਕਿ ਇਸਨੂੰ ਇਕ ਵਾਰ ਸੈੱਟ ਕਰਨ ਤੋਂ ਬਾਅਦ ਇਸ ਦੀ ਦੇਖਭਾਲ ਦੀ ਜ਼ਰੂਰਤ ਨਹੀਂ ਹੁੰਦੀ।
ਇਹ 500 ਕਿਲੋ ਲੋਹੇ ਦਾ ਬਣਿਆ ਹੈ
ਇਸ ਦਾ ਉੱਪਰੀ ਹਿੱਸਾ ਘੁੰਮਦਾ ਰਹਿੰਦਾ ਹੈ
ਇਸ 'ਚ ਟਾਈਮਰ ਅਤੇ ਕੈਮਰੇ ਲੱਗੇ ਹਨ।
ਇਸ ਦਾ ਅਕਾਰ ਆਵਾਜਾਈ ਦੇ ਹਿਸਾਬ ਨਾਲ ਐਡਜਸਟ ਹੋ ਜਾਂਦਾ ਹੈ
ਇਹ 12 ਵਾਟ ਦੇ ਬਿਜਲੀ ਕਨੈਕਸ਼ਨ ਨਾਲ ਚਲਦਾ ਹੈ
ਭਵਿੱਖ 'ਚ ਇਸ ਨੂੰ ਸੋਲਰ ਸਿਸਟਮ ਨਾਲ ਚਲਾਉਣ ਦੀ ਤਿਆਰੀ ਕੀਤੀ ਜਾਵੇਗੀ


Related News