ਪਟਿਆਲਾ ''ਚ ਵੱਡੀ ਗੈਂਗਵਾਰ, ਵੀਡੀਓ ''ਚ ਦੇਖੋ ਪੂਰੀ ਵਾਰਦਾਤ

Friday, May 24, 2024 - 05:00 PM (IST)

ਪਟਿਆਲਾ ''ਚ ਵੱਡੀ ਗੈਂਗਵਾਰ, ਵੀਡੀਓ ''ਚ ਦੇਖੋ ਪੂਰੀ ਵਾਰਦਾਤ

ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਦੇਵੀਗੜ੍ਹ ਰੋਡ ਦੇ 'ਤੇ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਦੇ ਕੋਲ ਬੀਤੀ ਰਾਤ ਗੈਂਗਵਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਕ ਫੋਰਡ ਆਈਕੋਨ ਗੱਡੀ ਵਿਚ ਗੁਰਪ੍ਰੀਤ ਨਾਮ ਦਾ ਨੌਜਵਾਨ ਆਪਣੇ ਪਿੰਡ ਮਜਾਰ ਵਾਪਸ ਜਾ ਰਿਹਾ ਸੀ ਜਿੱਥੇ ਪਿੱਛੋਂ ਗੱਡੀ ਵਿਚ ਆਏ ਕੁਝ ਹਮਲਾਵਰਾਂ ਨੇ ਪਹਿਲਾਂ ਉਸ ਦੀ ਗੱਡੀ ਵਿਚ ਆਪਣੀ ਗੱਡੀ ਮਾਰੀ ਅਤੇ ਫਿਰ ਉਸ ਨੂੰ ਹੇਠਾਂ ਉਤਾਰ ਕੇ ਹਥੌੜਿਆਂ ਨਾਲ ਉਸਦੀ ਗੱਡੀ ਤੋੜਨੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਉਸ ਦੀ ਹਥੌੜੀਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਇਥੇ ਹੀ ਬਸ ਨਹੀਂ ਜਿਸ ਗੱਡੀ ਵਿਚ ਹਮਲਾਵਰ ਆਏ ਸੀ ਉਸ ਗੱਡੀ ਨੂੰ ਵੀ ਅੱਗ ਲੱਗ ਗਈ ਜਿਸ ਤੋਂ ਬਾਅਦ ਹਮਲਾਵਰ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। 

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਨੇ ਉਜਾੜ ਕੇ ਰੱਖ ਦਿੱਤਾ ਟੱਬਰ, ਪੂਰੇ ਪਰਿਵਾਰ ਨੇ ਖਾਧਾ ਜ਼ਹਿਰ, ਘਰ 'ਚੋਂ ਉਠੀਆਂ ਚਾਰ ਲਾਸ਼ਾਂ

ਗੱਡੀ ਨੂੰ ਅੱਗ ਇੰਨੀ ਕੁ ਭਿਆਨਕ ਲੱਗੀ ਸੀ ਕਿ ਜਿਸ ਨੇ ਵੀ ਮੰਜ਼ਰ ਵੇਖਿਆ ਹੈਰਾਨ ਰਹਿ ਗਿਆ। ਫਿਲਹਾਲ ਜ਼ਖਮੀ ਨੌਜਵਾਨ ਦਾ ਨਾਮ ਗੁਰਪ੍ਰੀਤ ਦੱਸਿਆ ਜਾ ਰਿਹਾ ਹੈ ਜਿਹੜਾ ਪਿੰਡ ਮਜਾਰ ਦਾ ਰਹਿਣ ਵਾਲਾ ਹੈ, ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਜੋ ਇਸ ਸਮੇਂ ਰਜਿੰਦਰਾ ਹਸਪਤਾਲ 'ਚ ਦਾਖਲ ਹੈ। 


author

Gurminder Singh

Content Editor

Related News