ਉੱਤਰਾਖੰਡ ''ਚ ਬਣ ਰਿਹਾ ਸਿਗਨੇਚਰ ਬ੍ਰਿਜ ਫਿਰ ਟੁੱਟਿਆ, ਦੋ ਸਾਲ ਪਹਿਲਾਂ ਵੀ ਵਾਪਰਿਆ ਸੀ ਹਾਦਸਾ

Friday, Jul 19, 2024 - 11:35 AM (IST)

ਉੱਤਰਾਖੰਡ ''ਚ ਬਣ ਰਿਹਾ ਸਿਗਨੇਚਰ ਬ੍ਰਿਜ ਫਿਰ ਟੁੱਟਿਆ, ਦੋ ਸਾਲ ਪਹਿਲਾਂ ਵੀ ਵਾਪਰਿਆ ਸੀ ਹਾਦਸਾ

ਰੁਦਰਪ੍ਰਯਾਗ- ਉੱਤਰਾਖੰਡ 'ਚ ਰੁਦਰਪ੍ਰਯਾਗ ਦੇ ਨਰਕੋਟਾ 'ਚ ਬਣ ਰਿਹਾ ਸੂਬੇ ਦਾ ਪਹਿਲਾ ਸਿਗਨੇਚਰ ਬ੍ਰਿਜ ਫਿਰ ਤੋਂ ਢਹਿ ਗਿਆ। ਵੀਰਵਾਰ ਨੂੰ ਇਸ ਉਸਾਰੀ ਅਧੀਨ ਬ੍ਰਿਜ ਦਾ ਇਕ ਹਿੱਸਾ ਪੂਰੀ ਤਰ੍ਹਾਂ ਡਿੱਗ ਗਿਆ।  ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ 20 ਜੁਲਾਈ 2022 ਨੂੰ ਵੀ ਸਿਗਨੇਚਰ ਬ੍ਰਿਜ ਡਿੱਗ ਗਿਆ ਸੀ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਸੀ। ਚਾਰਧਾਮ ਯਾਤਰਾ ਦੇ ਲਿਹਾਜ ਨਾਲ ਇਸ ਬ੍ਰਿਜ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਸੀ।

ਇਸ ਬ੍ਰਿਜ ਨੂੰ 65 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣਾ ਹੈ। ਬ੍ਰਿਜ ਦੀ ਕੁੱਲ ਲੰਬਾਈ 110 ਮੀਟਰ ਅਤੇ ਉੱਚਾਈ 40 ਮੀਟਰ ਸੀ। ਦੱਸਿਆ ਜਾ ਰਿਹਾ ਹੈ ਕਿ ਬ੍ਰਿਜ ਦੇ ਜਿਸ ਹਿੱਸੇ 'ਤੇ ਇਹ ਹਾਦਸਾ ਵਾਪਰਿਆ, ਉੱਥੇ ਕੁਝ ਸਮਾਂ ਪਹਿਲਾਂ ਹੀ ਅਲਾਈਨਮੈਂਟ ਬਦਲਿਆ ਗਿਆ ਸੀ। ਜਿਸ ਥਾਂ 'ਤੇ ਇਹ ਹਾਦਸਾ ਵਾਪਰਿਆ ਹੈ, ਉਸ ਨੂੰ ਲੈ ਕੇ ਪਹਿਲਾਂ ਵੀ ਲੋਕਾਂ ਨੇ ਚਿੰਤਾ ਜ਼ਾਹਰ ਕੀਤੀ ਸੀ। ਖ਼ਦਸ਼ਾ ਸੀ ਕਿ ਇਸ ਥਾਂ ਮਿੱਟੀ ਹੈ, ਜੋ ਕਦੇ ਵੀ ਧੱਸ ਸਕਦੀ ਹੈ। ਪਿੰਡ ਵਾਸੀਆਂ ਨੇ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਸਨ। ਅਧਿਕਾਰੀਆਂ ਦੇ ਸਾਹਮਣੇ ਵੀ ਚਿੰਤਾ ਜ਼ਾਹਰ ਕੀਤੀ ਗਈ ਸੀ ਪਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। 

NHAI ਦੀ ਦੇਖ-ਰੇਖ ਵਿਚ ਇਸ ਬ੍ਰਿਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉੱਤਰਾਖੰਡ ਵਿਚ ਇਹ ਪਹਿਲਾ ਘੁਮਾਵਦਾਰ ਪੁਲ ਬਣ ਰਿਹਾ ਹੈ। ਭਾਰੀ-ਭਰਕਮ ਮਸ਼ੀਨਾਂ ਨਾਲ ਪੁਲ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸ ਪੁਲ ਦੇ ਬਣਨ ਨਾਲ ਯਾਤਰੀਆਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ।


author

Tanu

Content Editor

Related News