ਸ਼੍ਰੀਨਗਰ ''ਚ ਪਹਿਲੀ ਜੰਮੂ ਕਸ਼ਮੀਰ ਪੇਸ਼ੇਵਰ ਫੁਟਬਾਲ ਲੀਗ ਸ਼ੁਰੂ

Tuesday, Jul 13, 2021 - 12:16 PM (IST)

ਸ਼੍ਰੀਨਗਰ ''ਚ ਪਹਿਲੀ ਜੰਮੂ ਕਸ਼ਮੀਰ ਪੇਸ਼ੇਵਰ ਫੁਟਬਾਲ ਲੀਗ ਸ਼ੁਰੂ

ਸ਼੍ਰੀਨਗਰ- ਸ਼੍ਰੀਨਗਰ 'ਚ ਪਹਿਲੀ ਜੰਮੂ ਕਸ਼ਮੀਰ ਪੇਸ਼ੇਵਰ ਫੁਟਬਾਲ ਲੀਗ ਸ਼ੁਰੂ ਕੀਤੀ ਗਈ ਹੈ। ਇਸ ਟੂਰਨਾਮੈਂਟ 'ਚ ਖੇਤਰ ਦੀਆਂ 8 ਫੁਟਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ। ਲੀਗ ਦਾ ਆਯੋਜਨ ਜੰਮੂ ਕਸ਼ਮੀਰ ਸਪੋਰਟਸ ਕਾਊਂਸਿਲ ਵਲੋਂ ਜੰਮੂ ਕਸ਼ਮੀਰ ਫੁਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸਾਰੇ ਮੈਚ ਸਿੰਥੈਟਿਕ ਟਰਫ਼ ਟੀ.ਆਰ.ਸੀ. ਸ਼੍ਰੀਨਗਰ 'ਚ ਖੇਡੇ ਜਾਣਗੇ। ਜੰਮੂ ਕਸ਼ਮੀਰ UT ਦੀਆਂ ਫੁਟਬਾਲ ਟੀਮਾਂ ਆਪਸ 'ਚ ਭਿੜਨਗੀਆਂ ਅਤੇ ਮੁਕਾਬਲੇ 'ਚ ਟਾਪ 2 ਟੀਮਾਂ ਆਈ-ਲੀਗ ਦੂਜੀ ਡਿਵੀਜ਼ਨ ਲਈ ਕੁਆਲੀਫਾਈ ਕਰਨਗੀਆਂ।

ਸ਼੍ਰੀਨਗਰ ਫੁਟਬਾਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਫੈਜ਼ ਅਹਿਮਦ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,''ਕੋਰੋਨਾ ਕਾਰਨ ਇੱਥੇ ਕੋਈ ਫੁਟਬਾਲ ਮੈਚ ਨਹੀਂ ਹੋ ਰਿਹਾ ਸੀ। 2 ਸਾਲਾਂ ਤੋਂ ਖੇਡ ਰੁਕਿਆ ਹੋਇਆ ਸੀ, ਇਸ ਵਾਰ ਅਸੀਂ ਇਕ ਪੇਸ਼ੇਵਰ ਲੀਗ ਸ਼ੁਰੂ ਕੀਤੀ ਹੈ। ਇਹ ਪਹਿਲੀ ਵਾਰ ਹੈ, ਜਦੋਂ ਜੰਮੂ ਕਸ਼ਮੀਰ 'ਚ ਅਜਿਹਾ ਹੋ ਰਿਹਾ ਹੈ। ਅਗਲੇ ਸਾਲ ਤੋਂ ਸਾਡੇ ਕੋਲ ਇਸ 'ਚ ਹੋਰ ਟੀਮਾਂ ਹੋਣਗੀਆਂ ਅਤੇ ਇਹ ਪੇਸ਼ੇਵਰ ਲੀਗ ਹੁਣ ਹਰ ਸਾਲ ਹੋਵੇਗੀ।'' ਉਨ੍ਹਾਂ ਕਿਹਾ,''ਅਸੀਂ ਚਾਹੁੰਦੇ ਹਾਂ ਕਿ 10 ਟੀਮਾਂ ਇਸ 'ਚ ਹਿੱਸਾ ਲੈਣ। ਇਸ ਵਾਰ ਸਾਡੇ ਕੋਲ 28 ਮੈਚ ਹੋਣਗੇ। ਟਾਪ 2 ਟੀਮਾਂ ਆਈ-ਲੀਗ 2 ਡਿਵੀਜ਼ਨ ਲਈ ਕੁਆਲੀਫਾਈ ਕਰਨਗੀਆਂ। ਸਾਰੇ ਮੈਚ ਪੂਰੀ ਤਰ੍ਹਾਂ ਨਾਲ ਪੇਸ਼ੇਵਰ ਪੱਧਰ 'ਤੇ ਖੇਡੇ ਜਾਣਗੇ। ਸਾਰੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਨਗੇ। ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਸੰਬੰਧਤ ਵਿਭਾਗਾਂ ਵਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਹੈ। 

ਖਿਡਾਰੀ ਤਫੀਮ ਤਾਰਿਕ ਨੇ ਕਿਹਾ,''ਇਹ ਕਸ਼ਮੀਰ ਤੋਂ ਆਉਣ ਵਾਲੇ ਫੁਟਬਾਲਰਾਂ ਲਈ ਇਕ ਬਹੁਤ ਵੱਡਾ ਮੌਕਾ ਹੈ। ਇਹ ਇਕ ਸੁਆਗਤ ਯੋਗ ਕਦਮ ਹੈ, ਸਾਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਟੂਰਨਾਮੈਂਟ ਆਯੋਜਿਤ ਕੀਤੇ ਜਾਣਗੇ। ਅਸੀਂ ਚਾਹੁੰਦੇ ਹਾਂ ਕਿ ਖਿਡਾਰੀ ਐਕਸਪੋਜ਼ਰ ਪ੍ਰਾਪਤ ਕਰਨ ਅਤੇ ਇਹ ਇਕ ਟੂਰਨਾਮੈਂਟ ਹੋ, ਜੋ ਇਕ ਵੱਡਾ ਕਦਮ ਹੈ।''


author

DIsha

Content Editor

Related News