ਵਿਦੇਸ਼ ’ਚ ਹਵਾਈ ਜੰਗੀ ਅਭਿਆਸ ’ਚ ਤਾਕਤ ਵਿਖਾਏਗੀ ਭਾਰਤ ਦੀ ਧੀ
Sunday, Jan 08, 2023 - 02:13 PM (IST)
ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਦੀ ਮਹਿਲਾ ਫਾਈਟਰ ਪਾਇਲਟ ਅਵਨੀ ਚਤੁਰਵੇਦੀ ਇਕ ਨਵਾਂ ਇਤਿਹਾਸ ਰਚਣ ਵਾਲੀ ਹੈ। ਵਿਦੇਸ਼ 'ਚ ਹੋਣ ਵਾਲੇ ਹਵਾਈ ਜੰਗੀ ਅਭਿਆਸ 'ਚ ਪਹਿਲੀ ਵਾਰ ਭਾਰਤੀ ਹਵਾਈ ਫੌਜ ਦੀ ਮਹਿਲਾ ਫਾਈਟਰ ਪਾਇਲਟ ਹਿੱਸਾ ਲਵੇਗੀ। ਅਵਨੀ ਉਨ੍ਹਾਂ ਤਿੰਨ ਮਹਿਲਾਵਾਂ 'ਚ ਸ਼ਾਮਲ ਹੈ ਜਿਨ੍ਹਾਂ ਨੂੰ ਹਵਾਈ ਫੌਜ ਫਾਈਟਰ ਪਾਇਲਟ ਦੇ ਰੂਪ 'ਚ ਚੁਣਿਆ ਗਿਆ ਹੈ। ਅਵਨੀ ਦੀ ਇਸ ਸਫਲਤਾ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਉਨ੍ਹਾਂ ਦੀ ਸਫਲਤਾ ਲੱਖਾਂ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ।
ਇਹ ਵੀ ਪੜ੍ਹੋ– WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ
ਇਸ ਵਾਰ 12 ਜਨਵਰੀ ਤੋਂ 26 ਜਨਵਰੀ, 2023 ਨੂੰ ਜਾਪਾਨ ਦੇ ਹਯਾਕੁਰੀ ਏਅਰ ਬੇਸ ਦੇ ਹਵਾਈ ਖੇਤਰ 'ਚ 'ਵੀਰ ਗਾਰਜੀਅਨ 2023' ਦੇ ਨਾਂ ਨਾਲ ਅਭਿਆਸ ਕੀਤਾ ਜਾਵੇਗਾ। ਚਤੁਰਵੇਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਹੈ, ਜਿਨ੍ਹਾਂ ਨੇ ਸਾਲ 2018 'ਚ ਇਕੱਲੇ ਮਿਗ-21 ਉਡਾਇਆ ਹੈ।
ਇਹ ਵੀ ਪੜ੍ਹੋ– Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ
ਕੌਣ ਹੈ ਅਵਨੀ ਚਤੁਰਵੇਦੀ
ਅਵਨੀ ਚਤੁਰਵੇਦੀ ਜਾ ਜਨਮ ਮੱਧ-ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਕੋਠੀਕੰਚਨ ਪਿੰਡ 'ਚ ਹੋਇਆ ਸੀ। ਮੱਧ-ਪ੍ਰਦੇਸ਼ ਦੇ ਸ਼ਹਡੋਲ ਜ਼ਿਲ੍ਹੇ ਤੋਂ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਰਾਜਸਥਾਨ ਦੇ ਵਨਸਥਲੀ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿਸ਼ੇ 'ਚ ਇੰਜੀਨੀਅਰਿੰਗ ਕੀਤੀ। ਉਨ੍ਹਾਂ ਦੇ ਪਿਤਾ ਮੱਧ-ਪ੍ਰਦੇਸ਼ ਸਰਕਾਰ ਦੇ ਜਲ ਸੰਸਾਧਨ ਵਿਭਾਗ 'ਚ ਇੰਜੀਨੀਅਰ ਅਤੇ ਮਾਂ ਹਾਊਸ ਵਾਈਫ ਹੈ।
ਅਵਨੀ ਚਤੁਰਵੇਦੀ ਆਪਣੀ ਬੈਚਮੇਟ ਭਾਵਨਾ ਕਾਂਤ ਅਤੇ ਮੋਹਨਾ ਸਿੰਘ ਦੇ ਨਾਲ ਜੁਲਾਈ 2016 'ਚ ਫਲਾਇੰਗ ਅਫਸਰ ਬਣੀ। ਇਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ 'ਚ ਮਹਿਲਾਵਾਂ ਨੂੰ ਫਾਈਟਰ ਜਹਾਜ਼ ਉਡਾਉਣ ਦੀ ਮਨਜ਼ੂਰੀ ਨਹੀਂ ਸੀ। ਅਵਨੀ Su-30MKI ਦੀ ਪਾਇਲਟ ਹੈ।
ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ