ਪਹਿਲਾਂ ਬੀਮਾਰੀ ਠੀਕ ਕਰਨ ਬਹਾਨੇ ਬੁਲਾਇਆ, ਫਿਰ ਤਾਂਤਰਿਕ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਗੈਂਗਰੇਪ
Friday, Sep 27, 2024 - 10:34 PM (IST)
ਗੋਪਾਲਗੰਜ : ਬਿਹਾਰ ਦੇ ਗੋਪਾਲਗੰਜ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਥਿਤ ਤਾਂਤਰਿਕ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਹਰਕਤ 'ਚ ਆਈ ਅਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਦੋਸ਼ੀਆਂ 'ਚ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਨੌਟਨ ਥਾਣਾ ਖੇਤਰ ਦੇ ਮੰਗਲਪੁਰ ਪਿੰਡ ਦਾ ਦਿਵਾਕਰ ਪਾਂਡੇ, ਮੁਸਾਫਿਲ ਥਾਣਾ ਖੇਤਰ ਦਾ ਅਨਿਲ ਕੁਮਾਰ ਪਾਂਡੇ ਅਤੇ ਨਗਰ ਥਾਣਾ ਖੇਤਰ ਦੇ ਹਸਪਤਾਲ ਚੌਕ ਦਾ ਦਵਾਈ ਦੁਕਾਨਦਾਰ ਵਿਨੋਦ ਕੁਮਾਰ ਸ਼ਾਮਲ ਹਨ।
ਐੱਸਪੀ ਅਵਧੇਸ਼ ਦੀਕਸ਼ਿਤ ਨੇ ਦੱਸਿਆ ਕਿ ਸੀਵਾਨ ਜ਼ਿਲ੍ਹੇ ਦੀ ਇਕ ਲੜਕੀ ਲੰਬੇ ਸਮੇਂ ਤੋਂ ਬੀਮਾਰ ਸੀ। ਤਾਂਤਰਿਕਾਂ ਨੇ ਉਸ ਦੀ ਬੀਮਾਰੀ ਠੀਕ ਕਰਨ ਦੇ ਬਹਾਨੇ ਉਸ ਨੂੰ ਗੋਪਾਲਗੰਜ ਬੁਲਾਇਆ। ਮੈਡੀਕਲ ਦੁਕਾਨਦਾਰ ਨੇ ਲੜਕੀ ਨੂੰ ਰਹਿਣ ਲਈ ਕਮਰਾ ਦੇ ਦਿੱਤਾ। ਫਿਰ ਯੋਜਨਾ ਮੁਤਾਬਕ ਉਸ ਨੇ ਪੱਛਮੀ ਚੰਪਾਰਨ ਦੇ ਦੋ ਤਾਂਤਰਿਕਾਂ ਨਾਲ ਮਿਲ ਕੇ ਸਮੂਹਿਕ ਜਬਰ-ਜ਼ਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : ਜ਼ੋਮੈਟੋ ਦੀ ਸਹਿ-ਸੰਸਥਾਪਕ ਆਕ੍ਰਿਤੀ ਚੋਪੜਾ ਨੇ ਦਿੱਤਾ ਅਸਤੀਫ਼ਾ, 13 ਸਾਲਾਂ ਬਾਅਦ ਛੱਡਿਆ ਅਹੁਦਾ
ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਸਮੂਹਿਕ ਜਬਰ-ਜ਼ਨਾਹ ਦੀ ਘਟਨਾ ਤੋਂ ਬਾਅਦ ਪੀੜਤ ਲੜਕੀ ਨੇ ਕਿਸੇ ਤਰ੍ਹਾਂ 112 'ਤੇ ਡਾਇਲ ਕਰਨ 'ਤੇ ਇਸ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੜਕੀ ਨੂੰ ਬਰਾਮਦ ਕਰ ਲਿਆ ਅਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਐੱਸਪੀ ਅਵਧੇਸ਼ ਦੀਕਸ਼ਿਤ ਨੇ ਦੱਸਿਆ ਕਿ ਜਦੋਂ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਕਮਰੇ ਵਿੱਚੋਂ ਤੰਤਰ-ਮੰਤਰ ਦੀਆਂ ਵਸਤੂਆਂ ਜਿਵੇਂ ਕਿ ਲੌਂਗ, ਅਤਰ, ਕਾਲਾ ਧਾਗਾ, ਮਟਕਾ, ਨਾਰੀਅਲ, ਸਿੰਦੂਰ ਅਤੇ ਹੋਰ ਸਾਮਾਨ ਬਰਾਮਦ ਹੋਇਆ।
ਐੱਫਐੱਸਐੱਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਕੱਠੇ ਕੀਤੇ ਸਬੂਤ
ਐੱਫਐੱਸਐੱਲ ਟੀਮ ਨੇ ਘਟਨਾ ਵਾਲੀ ਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ। ਐੱਸਪੀ ਅਵਧੇਸ਼ ਦੀਕਸ਼ਿਤ ਨੇ ਦੱਸਿਆ ਕਿ ਡਾਇਲ 112 ਦੀ ਟੀਮ ਨੂੰ ਸਿਟੀ ਥਾਣਾ ਖੇਤਰ ਤੋਂ ਇਕ ਫੋਨ ਆਇਆ ਜਿਸ ਵਿਚ ਲੜਕੀ ਨੇ ਘਟਨਾ ਦੀ ਜਾਣਕਾਰੀ ਦਿੱਤੀ।
ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੜਕੀ ਨੂੰ ਛੁਡਵਾਇਆ। ਜਿਸ ਤੋਂ ਬਾਅਦ ਪਤਾ ਲੱਗਾ ਕਿ ਲੜਕੀ ਦੀ ਸਿਹਤ ਕਾਫੀ ਸਮੇਂ ਤੋਂ ਵਿਗੜ ਰਹੀ ਸੀ। ਉਸ ਨੂੰ ਲਾਲਚ ਦੇ ਕੇ ਤਾਂਤਰਿਕ ਕੋਲ ਲਿਆਂਦਾ ਗਿਆ ਅਤੇ ਤਿੰਨ ਲੋਕਾਂ ਵੱਲੋਂ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8