ਅਗਲੇ ਕੁੱਝ ਦਿਨਾਂ ''ਚ ਭਾਰਤ ਆ ਸਕਦੀ ਹੈ ਕੋਰੋਨਾ ਵੈਕਸੀਨ ਮਾਡਰਨਾ ਦੀ ਪਹਿਲੀ ਖੇਪ: ਸੂਤਰ
Sunday, Jul 04, 2021 - 02:10 AM (IST)
ਨਵੀਂ ਦਿੱਲੀ - ਕੇਂਦਰ ਸਰਕਾਰ ਨੂੰ ਉਮੀਦ ਹੈ ਕਿ ਐਂਟੀ-ਕੋਰੋਨਾ ਵਾਇਰਸ ਟੀਕਾ ਮਾਡਰਨਾ ਦੀ ਪਹਿਲੀ ਖੇਪ ਅਗਲੇ ਕੁੱਝ ਦਿਨਾਂ ਵਿੱਚ ਭਾਰਤ ਪਹੁੰਚ ਸਕਦੀ ਹੈ। ਹਾਲਾਂਕਿ, ਪਹਿਲੀ ਖੇਪ ਵਿੱਚ ਵੈਕਸੀਨ ਦੇ ਕਿੰਨੇ ਡੋਜ਼ ਆਉਣਗੇ, ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਰੇ ਵੈਕਸੀਨ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੁਆਰਾ ਸ਼ੁਰੂ ਕੀਤੀ ਗਈ ਗਲੋਬਲ ਟੀਕਾਕਰਣ ਪ੍ਰੋਗਰਾਮ 'ਕੋਵੈਕਸ' ਦਾ ਹਿੱਸਾ ਹਨ ਅਤੇ ਇਸ ਦੇ ਤਹਿਤ ਭਾਰਤ ਨੂੰ ਮਾਡਰਨਾ ਵੈਕਸੀਨ ਦੇਣ ਦੀ ਤਿਆਰੀ ਹੋ ਰਹੀ ਹੈ। 'ਕੋਵੈਕਸ' ਇੱਕ ਗਲੋਬਲ ਪਹਿਲ ਹੈ ਜਿਸ ਦੇ ਤਹਿਤ ਕਮਾਈ ਦੇ ਪੱਧਰ ਨੂੰ ਨਜ਼ਰਅੰਦਾਜ ਕਰ ਸਾਰੇ ਦੇਸ਼ਾਂ ਨੂੰ ਜਲਦੀ ਅਤੇ ਬਰਾਬਰ ਕੋਵਿਡ-19 ਦਾ ਟੀਕਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕਰਨਾਟਕ 'ਚ ਨਾਈਟ ਕਰਫਿਊ ਖ਼ਤਮ, ਸਰਕਾਰੀ ਦਫਤਰਾਂ ਨੂੰ ਮੁੜ ਖੋਲ੍ਹਣ ਦੀ ਮਨਜ਼ੂਰੀ
ਅਧਿਕਾਰਿਕ ਸੂਤਰਾਂ ਨੇ 29 ਜੂਨ ਨੂੰ ਹੀ ਦੱਸਿਆ ਸੀ ਕਿ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਮੁੰਬਈ ਦੀ ਫਾਰਮਾਸਿਊਟਿਕਲ ਕੰਪਨੀ ਸਿਪਲਾ ਨੂੰ ਐਮਰਜੈਂਸੀ ਵਰਤੋ ਲਈ ਮਾਡਰਨਾ ਦੇ ਕੋਵਿਡ-19 ਟੀਕੇ ਦੇ ਆਯਾਤ ਦੀ ਮਨਜ਼ੂਰੀ ਦੇ ਦਿੱਤੀ ਹੈ। ਕੋਵਿਸ਼ੀਲਡ, ਕੋਵੈਕਸੀਨ ਅਤੇ ਸਪੂਤਨਿਕ ਤੋਂ ਬਾਅਦ ਮਾਡਰਨਾ ਦਾ ਟੀਕਾ ਭਾਰਤ ਵਿੱਚ ਉਪਲੱਬਧ ਹੋਣ ਵਾਲਾ ਕੋਵਿਡ-19 ਦਾ ਚੌਥਾ ਟੀਕਾ ਹੋਵੇਗਾ।
ਇਹ ਵੀ ਪੜ੍ਹੋ- ਕੋਰੋਨਾ ਦੀ ਤੀਜੀ ਲਹਿਰ ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ
ਮਾਡਰਨਾ ਨੇ ਇੱਕ ਚਿੱਠੀ ਵਿੱਚ 27 ਜੂਨ ਨੂੰ ਡੀ.ਸੀ.ਜੀ.ਆਈ. ਨੂੰ ਸੂਚਨਾ ਦਿੱਤੀ ਕਿ ਅਮਰੀਕੀ ਸਰਕਾਰ ਇੱਥੇ ਵਰਤੋ ਲਈ ਕੋਵਿਡ-19 ਦੇ ਆਪਣੇ ਟੀਕੇ ਦੀ ਇੱਕ ਵਿਸ਼ੇਸ਼ ਗਿਣਤੀ ਵਿੱਚ ਖੁਰਾਕ ‘ਕੋਵੈਕਸ’ ਦੇ ਜ਼ਰੀਏ ਭਾਰਤ ਸਰਕਾਰ ਨੂੰ ਦਾਨ ਵਿੱਚ ਦੇਣ ਲਈ ਸਹਿਮਤ ਹੋ ਗਈ ਹੈ। ਨਾਲ ਹੀ, ਉਸ ਨੇ ਇਸ ਦੇ ਲਈ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਵਲੋਂ ਮਨਜ਼ੂਰੀ ਮੰਗੀ ਹੈ। ਸਿਪਲਾ ਨੇ 28 ਜੂਨ ਨੂੰ ਅਮਰਿਕੀ ਫਾਰਮਾ ਕੰਪਨੀ ਤੋਂ ਇਨ੍ਹਾਂ ਟੀਕਿਆਂ ਦੇ ਆਯਾਤ ਅਤੇ ਮਾਰਕੀਟਿੰਗ ਦਾ ਅਧਿਕਾਰ ਦੇਣ ਲਈ ਡਰੱਗ ਰੈਗੂਲੇਟਰ ਨੂੰ ਅਪੀਲ ਕੀਤੀ ਸੀ, ਜਿਸ ਨੂੰ 29 ਜੂਨ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।