ਚੱਲਦੀ ਟ੍ਰੇਨ ''ਚੋਂ ਅਚਾਨਕ ਨਿਕਲਣ ਲੱਗਾ ਧੂੰਆਂ ! ਖ਼ੌਫ਼ ''ਚ ਛਾਲ਼ਾਂ ਮਾਰ ਭੱਜਣ ਲੱਗੇ ਯਾਤਰੀ
Wednesday, Jan 21, 2026 - 02:52 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਮਿਲੀ ਹੈ, ਜਿੱਥੋਂ ਦੇ ਪ੍ਰਯਾਗਰਾਜ ਤੋਂ ਕਾਨਪੁਰ ਜਾ ਰਹੀ ਟਾਟਾ ਮੂਰੀ ਐਕਸਪ੍ਰੈੱਸ ਟ੍ਰੇਨ ਦੇ ਬ੍ਰੇਕ ਸ਼ੂਅ ਵਿੱਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ, ਜਿਸ ਨੂੰ ਦੇਖ ਕੇ ਯਾਤਰੀਆਂ 'ਚ ਚੀਕ-ਚਿਹਾੜਾ ਪੈ ਗਿਆ ਤੇ ਟ੍ਰੇਨ ਨੂੰ ਸ਼ੁਜਾਤਪੁਰ ਰੇਲਵੇ ਸਟੇਸ਼ਨ 'ਤੇ ਟ੍ਰੇਨ ਰੋਕਣਾ ਪੈ ਗਿਆ।
ਸੂਤਰਾਂ ਅਨੁਸਾਰ, ਟ੍ਰੇਨ ਦੇ ਅਚਾਨਕ ਰੁਕਣ ਨਾਲ ਯਾਤਰੀਆਂ ਵਿੱਚ ਘਬਰਾਹਟ ਪੈਦਾ ਹੋ ਗਈ ਅਤੇ ਉਹ ਟ੍ਰੇਨ ਤੋਂ ਛਾਲ ਮਾਰ ਕੇ ਭੱਜਣ ਲੱਗੇ। ਸੂਚਨਾ ਮਿਲਣ 'ਤੇ ਤਕਨੀਕੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਵਿੱਚ ਪਤਾ ਲੱਗਾ ਕਿ ਬ੍ਰੇਕ ਸ਼ੂਅ ਵਿੱਚੋਂ ਧੂੰਆਂ ਨਿਕਲ ਰਿਹਾ ਸੀ।
ਰੇਲਵੇ ਕਰਮਚਾਰੀਆਂ ਅਤੇ ਤਕਨੀਕੀ ਟੀਮ ਨੇ ਅੱਗ ਬੁਝਾਊ ਯੰਤਰ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਟ੍ਰੇਨ ਸ਼ੁਜਾਤਪੁਰ ਰੇਲਵੇ ਸਟੇਸ਼ਨ 'ਤੇ ਲਗਭਗ 45 ਮਿੰਟ ਤੱਕ ਖੜ੍ਹੀ ਰਹੀ। ਸਟੇਸ਼ਨ ਮਾਸਟਰ ਚੰਦਰਪ੍ਰਕਾਸ਼ ਨੇ ਕਿਹਾ ਕਿ ਇਸ ਦੌਰਾਨ ਕਿਸੇ ਵੀ ਟ੍ਰੇਨ ਦੀ ਆਵਾਜਾਈ ਵਿੱਚ ਵਿਘਨ ਨਹੀਂ ਪਿਆ।
ਇਹ ਵੀ ਪੜ੍ਹੋ- Davos ਜਾਂਦੇ ਟਰੰਪ ਦੇ ਜਹਾਜ਼ 'ਚ ਆ ਗਈ 'ਖ਼ਰਾਬੀ' ! Takeoff ਕਰਦਿਆਂ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
