ਡੌਕਯਾਰਡ ''ਚ ਖੜ੍ਹੇ ਜਲ ਸੈਨਾ ਦੇ INS ਬ੍ਰਹਮਪੁਤਰਾ ਨੂੰ ਲੱਗੀ ਅੱਗ, 1 ਜੂਨੀਅਰ ਸੇਲਰ ਹੋਇਆ ਲਾਪਤਾ
Monday, Jul 22, 2024 - 08:29 PM (IST)
ਨੈਸ਼ਨਲ ਡੈਸਕ- ਬੀਤੀ ਸ਼ਾਮ ਭਾਰਤੀ ਜਲ ਸੈਨਾ ਦੇ ਇਕ ਜੰਗੀ ਜਹਾਜ਼ ਆਈ.ਐੱਨ.ਐੱਸ. ਬ੍ਰਹਮਪੁਤਰਾ ਨੂੰ ਉਸ ਸਮੇਂ ਅੱਗ ਲੱਗ ਗਈ, ਜਦੋਂ ਉਹ ਰੱਖ-ਰਖਾਵ ਲਈ ਡਾਕਯਾਰਡ 'ਤੇ ਖੜ੍ਹਾ ਕੀਤਾ ਗਿਆ ਸੀ। ਜਲ ਸੈਨਾ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇਕ ਜੂਨੀਅਰ ਸੇਲਰ (ਮਲਾਹ) ਲਾਪਤਾ ਹੈ, ਜਦਕਿ ਬਾਕੀ ਸਾਰਾ ਕ੍ਰੂ ਸਹੀ ਸਲਾਮਤ ਹੈ।
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਕ੍ਰੂ ਮੈਂਬਰਾਂ ਤੇ ਮੁੰਬਈ ਬੰਦਰਗਾਹ 'ਤੇ ਮੌਜੂਦ ਹੋਰ ਜਹਾਜ਼ਾਂ ਦੇ ਅੱਗ ਬੁਝਾਊ ਮੈਂਬਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਅੱਗ ਬੁਝਣ ਤੋਂ ਬਾਅਦ ਸੋਮਵਾਰ ਦੀ ਦੁਪਹਿਰ ਤੱਕ ਜਹਾਜ਼ ਇਕ ਪਾਸੇ ਵੱਲ ਨੂੰ ਝੁਕਣਾ ਸ਼ੁਰੂ ਹੋ ਗਿਆ। ਕਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਮੁੜ ਸਿੱਧਾ ਨਹੀਂ ਕੀਤਾ ਜਾ ਸਕਿਆ। ਮੌਜੂਦਾ ਸਮੇਂ ਵੀ ਉਹ ਇਕ ਪਾਸੇ ਨੂੰ ਝੁਕਿਆ ਹੋਇਆ ਹੈ।
ਇਹ ਵੀ ਪੜ੍ਹੋ- ਖੇਤ ਕੰਮ ਕਰਨ ਆਏ ਮਜ਼ਦੂਰ ਨੂੰ ਨਗਨ ਕਰ ਬਿਨਾਂ ਕੱਪੜਿਆਂ ਦੇ ਭੇਜਿਆ ਵਾਪਸ, ਫ਼ਿਰ ਉਸੇ ਦੇ ਪੁੱਤਰ ਨੂੰ ਦਿਖਾਈ ਵੀਡੀਓ
ਉਨ੍ਹਾਂ ਦੱਸਿਆ ਕਿ ਸਾਰੇ ਜਹਾਜ਼ ਸਵਾਰ ਸਹੀ ਸਲਾਮਤ ਹਨ, ਪਰ ਇਕ ਜੂਨੀਅਰ ਸੇਲਰ ਲਾਪਤਾ ਹੈ, ਜਿਸ ਦੀ ਭਾਲ ਜਾਰੀ ਹੈ। ਹਾਦਸੇ ਦੀ ਜਾਣਕਾਰੀ ਭਾਰਤੀ ਜਲ ਸੈਨਾ ਨੂੰ ਦੇ ਦਿੱਤੀ ਗਈ ਹੈ, ਤਾਂ ਜੋ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਆਈ.ਐੱਨ.ਐੱਸ. ਬ੍ਰਹਮਪੁਤਰਾ ਨੂੰ ਅਪ੍ਰੈਲ 2000 'ਚ ਭਾਰਤੀ ਜਲ ਸੈਨਾ 'ਚ ਸ਼ਾਮਲ ਕੀਤਾ ਗਿਆ ਸੀ ਤੇ ਇਸ 'ਚ 40 ਅਧਿਕਾਰੀ ਤੇ 330 ਯਾਤਰੀ ਸਵਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ- ਕਰ ਲਓ ਗੱਲ ! ਸ਼ੱਕੀ ਵਿਅਕਤੀ ਦਿਖਣ ਤੇ ਪੋਸਟਰ ਸੁੱਟਣ ਦੀ ਜਾਣਕਾਰੀ ਦੇਣ ਵਾਲਾ ਖ਼ੁਦ ਹੀ ਨਿਕਲਿਆ 'ਮਾਸਟਰਮਾਈਂਡ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e