ਹੋਟਲ 'ਚ ਲੱਗੀ ਭਿਆਨਕ ਅੱਗ, ਕਮਰਿਆਂ 'ਚ ਫਸੇ ਲੋਕਾਂ ਨੂੰ ਇੰਝ ਕੀਤਾ ਗਿਆ ਰੈਸਕਿਊ

03/29/2023 11:22:10 AM

ਇੰਦੌਰ- ਇੰਦੌਰ ਦੇ 6 ਮੰਜ਼ਿਲਾ ਹੋਟਲ ਵਿਚ ਬੁੱਧਵਾਰ ਸਵੇਰੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਹਫ਼ੜਾ-ਦਫੜੀ ਮਚ ਗਈ। ਅੱਗ ਲੱਗਣ ਕਾਰਨ ਹੋਟਲ 'ਚ ਠਹਿਰੇ 42 ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਪੁਲਸ ਅਤੇ ਫਾਇਰ ਬ੍ਰਿਗੇਡ ਨੇ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਹੋਟਲ 'ਚੋਂ ਕੱਢੇ ਗਏ 10 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਹੋਟਲ 'ਚ ਧੂੰਆਂ ਭਰਨ ਕਾਰਨ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ। ਪੁਲਸ ਅਧਿਕਾਰੀ ਆਰ. ਐੱਸ. ਨਿੰਗਵਾਲ ਨੇ ਦੱਸਿਆ ਕਿ ਰਾਜੇਂਦਰ ਨਗਰ ਖੇਤਰ ਸਥਿਤ 'ਪਪਾਯਾ ਟਰੀ ਹੋਟਲ' ਦੀ ਹੇਠਲੀ ਮੰਜ਼ਿਲ 'ਚ ਅੱਗ ਲੱਗੀ ਅਤੇ ਹੋਟਲ ਵਿਚ ਧੂੰਆਂ ਭਰਨ ਨਾਲ 6ਵੀਂ ਮੰਜ਼ਿਲ 'ਤੇ ਠਹਿਰੇ ਲੋਕ ਫਸ ਗਏ। 

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ ਵਾਪਰਿਆ ਰੂਹ ਕੰਬਾਊ ਹਾਦਸਾ; ਟੱਕਰ ਮਗਰੋਂ ਕਾਰ ਤੇ ਆਟੋ ਰਿਕਸ਼ਾ ਦੇ ਉੱਡੇ ਪਰਖੱਚੇ, 5 ਦੀ ਮੌਤ

PunjabKesari

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮੰਜ਼ਿਲ 'ਤੇ ਫਸੇ 8 ਲੋਕਾਂ ਨੂੰ ਪੌੜੀ ਅਤੇ ਕਰੇਨ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿਚ 3 ਔਰਤਾਂ ਸ਼ਾਮਲ ਹਨ। ਧੂੰਏਂ ਕਾਰਨ ਇਹ ਲੋਕ ਘਬਰਾ ਗਏ ਸਨ। ਨਿੰਗਵਾਲ ਨੇ ਦੱਸਿਆ ਕਿ ਇਸ ਅਗਨੀਕਾਂਡ 'ਚ ਹੁਣ ਤੱਕ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਅਤੇ ਅੱਗ ਲੱਗਣ ਦੇ ਕਾਰਨ ਦਾ ਪਤਾ ਲਾਇਆ ਜਾ ਰਿਹਾ ਹੈ। ਇਸ ਦਰਮਿਆਨ ਅਗਨੀਕਾਂਡ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵਿਚ ਹੋਟਲ ਦੀ 6ਵੀਂ ਮੰਜ਼ਿਲ 'ਤੇ ਫਸੇ ਕੁਝ ਲੋਕਾਂ ਨੂੰ ਫਾਇਰ ਬ੍ਰਿਗੇਡ ਦਸਤੇ ਪੌੜੀਆਂ ਦੀ ਮਦਦ ਨਾਲ ਇਨ੍ਹਾਂ ਨੂੰ ਹੇਠਾਂ ਉਤਾਰਦੇ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 47 ਤੇ ਹਰਿਆਣਾ 'ਚ ਸਿਰਫ 29 ਫ਼ੀਸਦੀ ਸਕੂਲਾਂ 'ਚ ਇੰਟਰਨੈੱਟ, ਜਾਣੋ ਕਿਹੜਾ ਸੂਬਾ ਟਾਪ 'ਤੇ

PunjabKesari

ਫਸੇ ਯਾਤਰੀਆਂ ਨੂੰ ਕਰੇਨ ਦੀ ਮਦਦ ਨਾਲ ਵੀ ਬਾਹਰ ਕੱਢਿਆ ਗਿਆ। ਕੁਝ ਲੋਕ ਤਾਂ ਕਮਰੇ ਵਿਚ ਰੱਖੀਆਂ ਚਾਦਰਾਂ ਨੂੰ ਬੰਨ੍ਹ ਕੇ 5ਵੀਂ ਮੰਜ਼ਿਲ ਤੋਂ ਹੇਠਾਂ ਉਤਰਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਜੁੱਟੀਆਂ। ਹਾਲਾਂਕਿ ਪਾਣੀ ਦੀ ਘਾਟ ਕਾਰਨ ਅੱਗ ਬੁਝਾਉਣ ਵਿਚ ਥੋੜ੍ਹੀ ਪਰੇਸ਼ਾਨੀ ਆਈ। ਫਾਇਰ ਕਰਮੀਆਂ ਨੇ ਪਹਿਲਾਂ ਲੋਕ ਵਿਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਪਹਿਲੀ ਤੋਂ ਤੀਜੀ ਮੰਜ਼ਿਲ ਤੱਕ ਕਾਫੀ ਧੂੰਆਂ ਭਰ ਗਿਆ ਸੀ। ਇਸ ਕਾਰਨ ਕਮਰਿਆਂ ਵਿਚ ਫਸੇ ਲੋਕ ਹੇਠਾਂ ਵੀ ਨਹੀਂ ਆ ਪਾ ਰਹੇ ਸਨ, ਜਿਨ੍ਹਾਂ ਨੂੰ ਪੌੜੀ ਦੀ ਮਦਦ ਨਾਲ ਹੇਠਾਂ ਉਤਾਰਿਆ ਗਿਆ।


Tanu

Content Editor

Related News