ਦਿੱਲੀ: ਹੁਣ ਰੋਹਿਣੀ ਕੋਰਟ ’ਚ ਜੱਜਾਂ ਦੇ ਚੈਂਬਰ ਨੇੜੇ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ

Wednesday, May 18, 2022 - 01:19 PM (IST)

ਦਿੱਲੀ: ਹੁਣ ਰੋਹਿਣੀ ਕੋਰਟ ’ਚ ਜੱਜਾਂ ਦੇ ਚੈਂਬਰ ਨੇੜੇ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ

ਨਵੀਂ ਦਿੱਲੀ– ਦਿੱਲੀ ’ਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਦਿੱਲੀ ਦੇ ਮੁੰਡਕਾ ਸਥਿਤ ਇਕ 4 ਮੰਜ਼ਿਲਾ ਇਮਾਰਤ ’ਚ ਲੱਗੀ ਅੱਗ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਠੰਡਾ ਵੀ ਨਹੀਂ ਹੋਇਆ ਸੀ ਕਿ ਹੁਣ ਦਿੱਲੀ ਦੇ ਰੋਹਿਣੀ ਕੋਰਟ ਦੀ ਦੂਜੀ ਮੰਜ਼ਿਲ ’ਤੇ ਸਥਿਤ ਜੱਜਾਂ ਦੇ ਚੈਂਬਰ ਨੇੜੇ ਬੁੱਧਵਾਰ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। 

ਦਿੱਲੀ ਫਾਇਰ ਬ੍ਰਿਗੇਡ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਰੋਹਿਣੀ ਕੋਰਟ ਦੀ ਦੂਜੀ ਮੰਜ਼ਿਲ ’ਤੇ ਬਣੇ ਰੂਮ ਨੰਬਰ-210 ’ਚ ਅੱਗ ਲੱਗਣ ਦੀ ਸੂਚਨਾ ਲੱਗਭਗ 11.10 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਅੱਗ ਜੱਜਾਂ ਦੇ ਚੈਂਬਰ ਨੇੜੇ ਇਕ ਕਮਰੇ ’ਚ ਇਕ ਏਅਰ ਕੰਡੀਸ਼ਨਰ ’ਚ ਲੱਗੀ। ਫਿਲਹਾਲ ਅੱਗ ’ਤੇ ਕਾਬੂ ਪਾ ਲਏ ਜਾਣ ਦੀ ਖ਼ਬਰ ਹੈ।

ਓਧਰ ਉੱਤਰੀ ਦਿੱਲੀ ਵਕੀਲ ਸੰਘ ਨੇ ਇਕ ਬਿਆਨ ’ਚ ਕਿਹਾ ਕਿ ਅਦਾਲਤ ਕੰਪਲੈਕਸ ’ਚ ਅੱਗ ਦੀਆਂ ਨਿਯਮਿਤ ਘਟਨਾਵਾਂ ਪਟੀਸ਼ਨਕਰਤਾਵਾਂ, ਵਕੀਲਾਂ ਅਤੇ ਜੱਜਾਂ ਸਮੇਤ ਅਦਾਲਤਾਂ ਦਾ ਦੌਰਾ ਕਰਨ ਵਾਲੇ ਸਾਰੇ ਲੋਕਾਂ ਲਈ ਇਕ ਡਰਾਵਨਾ ਮਾਹੌਲ ਹੈ। ਇਨ੍ਹਾਂ ਘਟਨਾਵਾਂ ਕਾਰਨ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੈ। ਵਕੀਲ ਸੰਘ ਦੇ ਸਕੱਤਰ ਵਿਨੀਤ ਜਿੰਦਲ ਨੇ ਕਿਹਾ ਕਿ ਹਰੇਕ ਜ਼ਿਲ੍ਹਾ ਅਦਾਲਤ ਦੀ ਆਪਣੀ ਰੱਖ-ਰਖਾਅ ਕਮੇਟੀ ਹੁੰਦੀ ਹੈ ਅਤੇ ਫਾਇਰ ਵਿਭਾਗ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਾਰੇ ਯੰਤਰਾਂ ਦੀ ਜਾਂਚ ਕਰ ਕੇ ਵੇਖਣ ਕਿ ਉਹ ਕੰਮ ਕਰ ਰਹੇ ਹਨ ਜਾਂ ਨਹੀਂ। 


author

Tanu

Content Editor

Related News