ਓਡੀਸ਼ਾ ''ਚ ਸ਼ਾਪਿੰਗ ਕੰਪਲੈਕਸ ''ਚ ਲੱਗੀ ਭਿਆਨਕ ਅੱਗ, 40 ਦੁਕਾਨਾਂ ਸੜ ਕੇ ਸੁਆਹ

Thursday, Mar 09, 2023 - 04:23 AM (IST)

ਓਡੀਸ਼ਾ ''ਚ ਸ਼ਾਪਿੰਗ ਕੰਪਲੈਕਸ ''ਚ ਲੱਗੀ ਭਿਆਨਕ ਅੱਗ, 40 ਦੁਕਾਨਾਂ ਸੜ ਕੇ ਸੁਆਹ

ਪੁਰੀ (ਭਾਸ਼ਾ): ਓਡੀਸ਼ਾ ਦੇ ਪੁਰੀ ਵਿਚ ਬੁੱਧਵਾਰ ਰਾਤ ਇਕ ਸ਼ਾਪਿੰਗ ਕੰਪਲੈਕਸ ਵਿਚ ਭਿਆਨਕ ਅੱਗ ਲੱਗ ਗਈ ਜਿਸ ਨਾਲ 40 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ, ਜਦਕਿ 100 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹੋਲੀ ਤੇ PM ਮੋਦੀ ਨੇ ਪੁਰੀਮ ਦੀਆਂ ਦਿੱਤੀਆਂ ਵਧਾਈਆਂ

ਪੁਲਸ ਨੇ ਦੱਸਿਆ ਕਿ ਗ੍ਰੈਂਡ ਰੋਡ 'ਤੇ ਮਰੀਚਿਕੋਟ ਛਕ ਵਿਚ ਲਕਸ਼ਮੀ ਮਾਰਕੀਟ ਕੰਪਲੈਕਸ ਦੀ ਪਹਿਲੀ ਮੰਜ਼ਿਲ 'ਤੇ ਕਪੜਿਆਂ ਦੀ ਇਕ ਦੁਕਾਨ ਵਿਚ ਰਾਤ ਨੂੰ ਤਕਰੀਬਨ 9 ਵਜੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਸ਼ਾਪਿੰਗ ਕੰਪਲੈਕਸ ਦੀਆਂ 40 ਦੁਕਾਨਾਂ 'ਚੋਂ ਕੁੱਝ ਸੜਕੇ ਸੁਆਹ ਹੋ ਗਈਆਂ ਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਅੱਗ ਬੁਝਾਉਣ ਦੇ ਕੰਮ ਵਿਚ ਲੱਗੀਆਂ ਹਨ। ਪੁਲਸ ਨੇ ਦੱਸਿਆ ਕਿ ਇਮਾਰਤ ਦੀ ਛੱਤ ਵਿਚ ਫਸੇ ਤਿੰਨ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਗਿਆ ਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਸਦੀਆਂ ਪੁਰਾਣੇ ਜਗਨਨਾਥ ਮੰਦਰ ਦੇ ਨੇੜੇ ਸਥਿਤ ਇਕ ਮੰਜ਼ਿਲ 'ਤੇ ਇਕ ਹੋਟਲ ਵੀ ਹੈ। ਮਹਾਰਾਸ਼ਟਰ ਦੇ ਨਾਸਿਕ ਦੇ ਤਕਰੀਬਨ 106 ਸੈਲਾਨੀਆਂ ਨੂੰ ਹੋਟਲ ਤੋਂ ਸੁਰੱਖਿਅਤ ਬਚਾ ਲਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਰਿਸ਼ਤੇਦਾਰ ਘਰ ਅਫ਼ਸੋਸ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 5 ਜੀਆਂ ਦੀ ਹੋਈ ਦਰਦਨਾਕ ਮੌਤ

ਉਪ ਫਾਇਰ ਬ੍ਰਿਗੇਡ ਅਫ਼ਸਰ ਪ੍ਰਦੀਪ ਕੁਮਾਰ ਰਾਊਤ ਨੇ ਦੱਸਿਆ ਕਿ ਰਾਤ ਸਾਢੇ 10 ਵਜੇ ਤਕ ਅੱਗ 'ਤੇ 90 ਫ਼ੀਸਦੀ ਕਾਬੂ ਪਾ ਲਿਆ ਗਿਆ। ਪੁਰੀ ਦੇ ਉਪ ਕਲੈਕਟਰ ਭਵਤਾਰਨ ਸਾਹੂ ਨੇ ਕਿਹਾ ਕਿ ਅਸੀਂ ਅਜੇ ਵੀ ਇਹ ਪਤਾ ਲਗਾਉਣ ਤੋਂ ਅਸਮਰੱਥ ਹਾਂ ਕਿ ਅੱਗ ਕਿੰਝ ਲੱਗੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਿਟ ਨਾਲ ਅੱਗ ਲੱਗੀ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News