ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ''ਚ ਲੱਗੀ ਅੱਗ, ਤਿੰਨ ਲੋਕ ਜਿਊਂਦੇ ਸੜੇ
Sunday, Dec 17, 2023 - 11:03 AM (IST)
ਅਜਮੇਰ (ਵਾਰਤਾ)- ਰਾਜਸਥਾਨ 'ਚ ਅਜਮੇਰ ਦੇ ਕ੍ਰਿਸ਼ਚਿਅਨਗੰਜ ਥਾਣਾ ਖੇਤਰ 'ਚ ਇਕ ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ, ਜਿਸ ਨਾਲ ਉਸ 'ਚ ਸਵਾਰ ਤਿੰਨ ਵਿਅਕਤੀਆਂ ਦੀ ਜਿਊਂਦੇ ਸੜ ਕੇ ਮੌਤ ਹੋ ਗਈ ਅਤੇ 2 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਥਾਣਾ ਇੰਚਾਰਜ ਰਵਿੰਦਰ ਖਿੰਚੀ ਨੇ ਦੱਸਿਆ ਕਿ ਕਾਰ ਸਵਾਰ ਅਜਮੇਰ 'ਚ ਰਹਿਣ ਵਾਲੇ 5 ਦੋਸਤ ਸ਼ਨੀਵਾਰ ਦੇਰ ਰਾਤ ਪੁਸ਼ਕਰ ਤੋਂ ਆ ਰਹੇ ਸਨ ਕਿ ਅਜਮੇਰ-ਸੀਕਰ ਰੋਡ 'ਤੇ ਸਰਕਾਰੀ ਜਨਾਨਾ ਹਸਪਤਾਲ ਮਾਰਗ 'ਤੇ ਪੈਟਰੋਲ ਪੰਪ ਕੋਲ ਤੇਜ਼ ਰਫ਼ਤਾਰ ਨਾਲ ਆਈ ਕਾਰ ਅਸੰਤੁਲਿਤ ਹੋ ਕੇ ਡਿਵਾਈਡਰ ਨਾਲ ਟਕਰਾ ਗਈ, ਜਿਸ ਨਾਲ ਕਾਰ 'ਚ ਅੱਗ ਲੱਗ ਗਈ।
ਇਹ ਵੀ ਪੜ੍ਹੋ : ਸਰਹੱਦ ਪਾਰ ਤੋਂ ਘੁਸਪੈਠ ਦੀ ਫਿਰਾਕ 'ਚ ਹਨ ਕਰੀਬ 300 ਅੱਤਵਾਦੀ
ਅੱਗ ਇੰਨੀ ਭਿਆਨਕ ਸੀ ਕਿ 5 ਨੌਜਵਾਨ ਅੱਗ ਦੀ ਲਪੇਟ 'ਚ ਆ ਗਏ। ਉੱਥੋਂ ਲੰਘ ਰਹੇ ਰਾਹਗੀਰ ਕੱਚ ਤੋੜ ਕੇ ਬਾਹਰ ਕੱਢਿਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚ ਜੈ ਸਾਂਖਲਾ, ਵੈਸ਼ਾਲੀ ਨਗਰ ਵਾਸੀ ਅਤੇ ਸ਼ਕਤੀ ਸਿੰਘ, ਕਬੀਰ ਮਾਰਗ ਵਾਸੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਚੌਰਸਿਆਵਾਸ ਵਾਸੀ ਸੋਹੇਲ ਖਾਨ ਨੇ ਰਾਤ ਨੂੰ ਹੀ ਹਸਪਤਾਲ 'ਚ ਦਮ ਤੋੜ ਦਿੱਤਾ। ਇਨ੍ਹਾਂ ਤੋਂ ਇਲਾਵਾ ਪ੍ਰਤਾਪਨਗਰ ਲੋਹਾਖਾਨ ਵਾਸੀ ਕ੍ਰਿਸ਼ਨਾ ਮੁਰਾਰੀ ਅਤੇ ਗੁੱਜਰ ਧਰਤੀ ਨਗਰਾ ਵਾਸੀ ਉਮੇਸ਼ ਕੁਮਾਰ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੰਭੀਰ ਜ਼ਖ਼ਮੀ ਉਮੇਸ਼ ਨੂੰ ਜੈਪੁਰ ਰੈਫਰ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ *
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8