ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ
Saturday, Jul 13, 2019 - 11:56 AM (IST)

ਨਵੀਂ ਦਿੱਲੀ—ਦਿੱਲੀ 'ਚ ਅੱਜ ਭਾਵ ਸ਼ਨੀਵਾਰ ਨੂੰ ਉਸ ਸਮੇਂ ਹਫਡ਼ਾ-ਦਫਡ਼ੀ ਮੱਚ ਗਈ, ਜਦੋਂ ਇੱਥੋ ਦੇ ਝਿਲਮਿਲ ਇੰਡਸਟਰੀਅਲ ਇਲਾਕੇ 'ਚ ਸਥਿਤ ਰਬੜ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਪੁਲਸ ਸਮੇਤ ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ ਪਹੁੰਚੀਆਂ ਫਿਲਹਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਪਰ ਹਾਦਸੇ 'ਤੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।