ਮੁੰਬਈ ''ਚ ਰਿਹਾਇਸ਼ ਇਮਾਰਤ ''ਚ ਲੱਗੀ ਅੱਗ, 35 ਲੋਕਾਂ ਨੂੰ ਬਚਾਇਆ ਗਿਆ

Friday, Feb 18, 2022 - 05:00 PM (IST)

ਮੁੰਬਈ ''ਚ ਰਿਹਾਇਸ਼ ਇਮਾਰਤ ''ਚ ਲੱਗੀ ਅੱਗ, 35 ਲੋਕਾਂ ਨੂੰ ਬਚਾਇਆ ਗਿਆ

ਮੁੰਬਈ (ਭਾਸ਼ਾ)- ਮੁੰਬਈ ਦੇ ਉਪਨਗਰ ਬੋਰੀਵਲੀ 'ਚ 24 ਮੰਜ਼ਲਾ ਰਿਹਾਇਸ਼ੀ ਇਮਾਰਤ ਦੀ ਚੌਥੀ ਮੰਜ਼ਲ 'ਚ ਅੱਗ ਲੱਗਣ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਕਰੀਬ 35 ਲੋਕਾਂ ਨੂੰ ਬਾਹਰ ਕੱਢਿਆ ਗਿਆ। ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਸਥਾਨਕ ਬਾਡੀ ਅਧਿਕਾਰੀ ਨੇ ਦੱਸਿਆ ਕਿ ਬੋਰੀਵਲੀ ਪੱਛਮ ਦੇ ਚੀਕੂਵਾੜੀ ਇਲਾਕੇ 'ਚ ਪਦਮਾਨਗਰ 'ਚ ਬਸਤੀ ਮੁੜਵਸੇਬਾ ਅਥਾਰਟੀ (ਐੱਸ.ਆਰ.ਏ.) ਦੀ ਪੈਰਾਡਾਈਜ਼ ਹਾਈਟਸ ਇਮਾਰਤ 'ਚ ਦੁਪਹਿਰ ਕਰੀਬ ਸਾਢੇ 12 ਵਜੇ ਅੱਗ ਲੱਗ ਗਈ।

ਉਨ੍ਹਾਂ ਕਿਹਾ,''ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਹਾਦਸੇ ਵਾਲੀ ਜਗ੍ਹਾ ਪਹੁੰਚੀਆਂ। ਫਾਇਰ ਬ੍ਰਿਗੇਡ ਕਰਮੀਆਂ ਨੇ ਇਮਾਰਤ ਤੋਂ ਕਰੀਬ 35 ਲੋਕਾਂ ਨੂੰ ਬਾਹਰ ਕੱਢਿਆ।'' ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 1.30 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।


author

DIsha

Content Editor

Related News